ਗੈਸ ਏਜੰਸੀ ਦੇ ਕਰਿੰਦੇ ਤੋਂ 11 ਲੱਖ ਲੁੱਟਣ ਵਾਲੇ ਚਾਰ ਗ੍ਰਿਫ਼ਤਾਰ

ਗੈਸ ਏਜੰਸੀ ਦੇ ਕਰਿੰਦੇ ਤੋਂ 11 ਲੱਖ ਲੁੱਟਣ ਵਾਲੇ ਚਾਰ ਗ੍ਰਿਫ਼ਤਾਰ

ਗੈਸ ਏਜੰਸੀ ਦੇ ਕਰਿੰਦੇ ਤੋਂ ਪੈਸੇ ਲੁੱਟਣ ਵਾਲੇ ਮੁਲਜ਼ਮ ਪੁਲੀਸ ਮੁਲਾਜ਼ਮਾਂ ਨਾਲ।-ਫੋਟੋ: ਹਿਮਾਂਸ਼ੂ ਮਹਾਜਨ

ਗਗਨਦੀਪ ਅਰੋੜਾ 
ਲੁਧਿਆਣਾ, 11 ਜੁਲਾਈ

ਡਾਬਾ ਰੋਡ ਸਥਿਤ ਸਟਾਰ ਰੋਡ ’ਤੇ ਬਚਨ ਗੈਸ ਏਜੰਸੀ ਦੇ ਕਰਿੰਦੇ ਤੋਂ 11 ਲੱਖ ਰੁਪਏ ਦੀ ਲੁੱਟਣ ਵਾਲੇ ਚਾਰ ਮੁਲਜ਼ਮਾਂ ਨੂੰ ਥਾਣਾ ਡਾਬਾ ਦੀ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਦੇ ਹੱਥ ਹਾਲੇ ਇੱਕ ਮੁਲਜ਼ਮ ਆਇਆ ਨਹੀਂ ਹੈ, ਜਿਸ ਦੇ ਕਹਿਣ ’ਤੇ ਮੁਲਜ਼ਮਾਂ ਨੇ ਲੁੱਟ ਦੀ ਇੰਨ੍ਹੀ ਵੱਡੀ ਵਾਰਦਾਤ ਨੂੰ ਦਿਨ ਦਿਹਾੜੇ ਅੰਜਾਮ ਦਿੱਤਾ। ਮੁਲਜ਼ਮਾਂ ਦੇ ਕਬਜ਼ੇ ’ਚੋਂ ਪੁਲੀਸ ਨੇ 130 ਗ੍ਰਾਮ ਨਸ਼ੀਲਾ ਪਾਊਡਰ, 5.97 ਲੱਖ ਦੀ ਕੈਸ਼ ਤੇ ਵਾਰਦਾਤ ’ਚ ਵਰਤਿਆ ਮੋਟਰਸਾਈਕਲ ਬਰਾਮਦ ਕੀਤਾ ਹੈ। ਪੁਲੀਸ ਨੇ ਸ਼ਿਮਲਾਪੁਰੀ ਸਥਿਤ ਮੁਹੱਲਾ ਗੋਬਿੰਦਸਰ ਵਾਸੀ ਵਿਕਰਮਜੀਤ ਸਿੰਘ ਰੋਮੀ, ਈਸ਼ਰ ਨਗਰ ਬਲਾਕ ਸੀ ਵਾਸੀ ਪਰਮਿੰਦਰ ਸਿੰਘ ਉਰਫ਼ ਪ੍ਰਿੰਸ ਸਹੋਤਾ, ਜੁਝਾਰ ਨਗਰ ਵਾਸੀ ਵਰਿੰਦਰ ਸਿੰਘ ਤੇ ਬਸੰਤ ਨਗਰ ਵਾਸੀ ਪਰਮਿੰਦਰ ਸਿੰਘ ਉਰਫ਼ ਦੀਪਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਦੋਂ ਕਿ ਉਨ੍ਹਾਂ ਦਾ ਸਾਥੀ ਜਸਬੀਰ ਸਿੰਘ ਉਰਫ਼ ਸੋਨੂੰ ਪਹਾੜੀਆਂ ਹਾਲੇ ਫ਼ਰਾਰ ਹੈ। 

 ਪੁਲੀਸ ਪਾਰਟੀ ਨੂੰ ਗਿਆਸਪੁਰਾ ਇਲਾਕੇ ’ਚ ਨਾਕੇ ਦੌਰਾਨ ਸੂਚਨਾ ਮਿਲੀ ਕਿ ਮੁਲਜ਼ਮ ਰੋਮੀ ਤੇ ਦੀਪਾ ਨਸ਼ੇ ਦਾ ਵਪਾਰ ਕਰਦੇ ਹਨ ਤੇ ਇਸ ਵੇਲੇ ਨਸ਼ੀਲਾ ਪਦਾਰਥ ਸਪਲਾਈ ਕਰਨ ਲਈ ਜਾ ਰਹੇ ਹਨ। ਪੁਲੀਸ ਨੇ ਮੁਲਜ਼ਮਾਂ ਨੂੰ ਕਾਬੂ ਕਰ ਉਨ੍ਹਾਂ ਦੇ ਕਬਜ਼ੇ ’ਚੋਂ ਨਸ਼ੀਲਾ ਪਦਾਰਥ ਬਰਾਮਦ ਕਰ ਲਿਆ। ਪੁੱਛਗਿਛ ’ਚ ਮੁਲਜ਼ਮਾਂ ਨੇ 6 ਜੁਲਾਈ ਨੂੰ ਗੈਸ ਏਜੰਸੀ ਦੇ ਕਰਿੰਦੇ ਤੋਂ ਕੀਤੀ 11.65 ਲੱਖ ਦੀ ਲੁੱਟ ਦੀ ਵਾਰਦਾਤ ਨੂੰ ਵੀ ਕਬੂਲ ਕਰ ਲਿਆ। ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਮੁਲਜ਼ਮ ਜੁਝਾਰ ਨਗਰ ਸਥਿਤ ਵਰਿੰਦਰ ਦੇ ਘਰ ਗਏ ਤੇ ਲੁੱਟ ਦੇ ਪੈਸੇ ਵੰਡੇ। ਪੁਲੀਸ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਮੁਲਜ਼ਮ ਰੋਮੀ ਦੇ ਘਰ ਪੁੱਜੀ ਤੇ 3.15 ਲੱਖ ਰੁਪੲੇ ਬਰਾਮਦ ਹੋੲੇ, ਦੀਪੇ ਦੇ ਕਬਜ਼ੇ ’ਚੋਂ 2.72 ਲੱਖ ਕੈਸ਼ ਬਰਾਮਦ ਕੀਤਾ। ਇਸ ਦੇ ਨਾਲ ਹੀ ਪੁਲੀਸ ਨੇ ਵਰਿੰਦਰ ਸਿੰਘ ਤੇ ਪ੍ਰਿੰਸ ਸਹੋਤਾ ਨੂੰ ਕਾਬੂ ਕਰ ਲਿਆ। ਵਰਿੰਦਰ ਸਿੰਘ ਦੇ ਕਬਜ਼ੇ ’ਚੋਂ ਪੁਲੀਸ ਨੇ 9500 ਸੌ ਰੁਪਏ ਬਰਾਮਦ ਹੋਏ। 

ਨਸ਼ੀਲੇ ਪਾਊਡਰ ਸਣੇ ਦੋ ਕਾਬੂ

ਲੁਧਿਆਣਾ: ਥਾਣਾ ਡਵੀਜ਼ਨ ਨੰਬਰ ਛੇ ਦੀ ਪੁਲੀਸ ਨੇ ਦੋ ਵਿਅਕਤੀਆਂ ਨੂੰ ਨਸ਼ੀਲੇ ਪਾਊਡਰ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇੰਸਪੈਕਟਰ ਅਮਰਜੀਤ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਨੌਜਵਾਨਾਂ ਦੀ ਪਛਾਣ ਵਿਕਰਮ ਸਿੰਘ ਵਾਸੀ ਗੋਬਿੰਦਸਰ ਸ਼ਿਮਲਾਪੁਰੀ ਅਤੇ ਪ੍ਰਮਿੰਦਰ ਸਿੰਘ ਵਾਸੀ ਬਸੰਤ ਨਗਰ ਸ਼ਿਮਲਾਪੁਰੀ ਵਜੋਂ ਹੋਈ। ਉਨ੍ਹਾਂ ਦੱਸਿਆ ਕਿ ਜਦੋਂ ਪੁਲੀਸ ਅਧਿਕਾਰੀ ਕਪਿਲ ਕੁਮਾਰ ਡਾਬਾ ਕੱਟ ਜੀਟੀ ਰੋਡ ਸ਼ੇਰਪੁਰ ਵਿੱਚ ਮੌਜੂਦ ਸੀ ਤਾਂ ਉਸ ਨੇ ਸ਼ੱਕ ਪੈਣ ਤੇ ਮੋਟਰਸਾਈਕਲ ਤੇ ਆਉਂਦੇ ਦੋਹਾਂ ਜਣਿਆਂ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਦੇ ਕਬਜ਼ੇ ਵਿੱਚੋਂ 130 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਦੋਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। -ਨਿੱਜੀ ਪੱਤਰ ਪ੍ਰੇਰਕ 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਟੈਕਸ ਅਦਾਇਗੀ ਚਾਰਟਰ ਦੇਸ਼ ਭਰ ’ਚ ਲਾਗੂ

ਟੈਕਸ ਅਦਾਇਗੀ ਚਾਰਟਰ ਦੇਸ਼ ਭਰ ’ਚ ਲਾਗੂ

ਪ੍ਰਧਾਨ ਮੰਤਰੀ ਵੱਲੋਂ ‘ਪਾਰਦਰਸ਼ੀ ਟੈਕਸ ਪ੍ਰਬੰਧ ਮੰਚ’ ਦੀ ਸ਼ੁਰੂਆਤ, ਫੇਸਲ...

ਪਾਇਲਟ ਨਾਲ ਮਿਲ ਕੇ ਗਹਿਲੋਤ ਅੱਜ ਹਾਸਲ ਕਰਨਗੇ ਭਰੋਸੇ ਦਾ ਵੋਟ

ਪਾਇਲਟ ਨਾਲ ਮਿਲ ਕੇ ਗਹਿਲੋਤ ਅੱਜ ਹਾਸਲ ਕਰਨਗੇ ਭਰੋਸੇ ਦਾ ਵੋਟ

ਭਾਜਪਾ ਨੇ ਬੇਭਰੋਸਗੀ ਮਤਾ ਲਿਆਉਣ ਦਾ ਕੀਤਾ ਐਲਾਨ; ਗਹਿਲੋਤ ਅਤੇ ਪਾਇਲਟ ਨ...

ਕਰੋਨਾ ਮਹਾਮਾਰੀ: ਰਾਹੁਲ ਦਾ ਮੋਦੀ ’ਤੇ ਤਨਜ਼

ਕਰੋਨਾ ਮਹਾਮਾਰੀ: ਰਾਹੁਲ ਦਾ ਮੋਦੀ ’ਤੇ ਤਨਜ਼

‘ਜੇ ਹੁਣ ਹਾਲਾਤ ਕਾਬੂ ਹੇਠ ਤਾਂ ਖਰਾਬ ਕਿਸ ਨੂੰ ਆਖਾਂਗੇ’

ਐੱਮਆਈ ਇੰਡੀਆ ਵਲੋਂ 2,500 ਸਮਾਰਟਫੋਨ ਦਾਨ ਦੇਣ ਦਾ ਐਲਾਨ

ਐੱਮਆਈ ਇੰਡੀਆ ਵਲੋਂ 2,500 ਸਮਾਰਟਫੋਨ ਦਾਨ ਦੇਣ ਦਾ ਐਲਾਨ

ਵਿਦਿਆਰਥੀਆਂ ਦੀ ਆਨਲਾਈਨ ਸਿੱਖਿਆ ਲਈ ਊਪਰਾਲਾ

ਸ਼ਹਿਰ

View All