ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 24 ਅਕਤੂਬਰ
ਸਨਅਤੀ ਸ਼ਹਿਰ ਦੇ ਭਾਮੀਆ ਰੋਡ ਦੇ ਪ੍ਰੀਤ ਨਗਰ ਇਲਾਕੇ ’ਚ ਸ਼ਨਿੱਚਵਰਾਰ ਨੂੰ ਇੱਕ ਖਾਲੀ ਪਲਾਟ ’ਚੋਂ ਨਵਜੰਮਿਆ ਬੱਚਿਆ ਮਿਲਿਆ। ਰਾਹਗੀਰਾਂ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਜਮਾਲਪੁਰ ਦੀ ਪੁਲੀਸ ਮੌਕੇ ’ਤੇ ਪੁੱਜੀ। ਪੁਲੀਸ ਨੇ ਆਸਪਾਸ ਦੇ ਲੋਕਾਂ ਤੋਂ ਪੁੱਛਗਿਛ ਕਰਨ ਤੋਂ ਬਾਅਦ ਬੱਚੇ ਨੂੰ ਇਲਾਜ ਲਈ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ, ਜਿੱਥੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਥਾਣਾ ਜਮਾਲਪੁਰ ਦੇ ਪੁਲੀਸ ਅਧਿਕਾਰੀ ਜਗਜੀਤ ਸਿੰਂਘ ਨੇ ਦੱਸਿਆ ਕਿ ਬੱਚੇ ਦੇ ਰੋਣ ਦੀ ਆਵਾਜ਼ ਸੁਣ ਕੇ ਲੋਕਾਂ ਨੇ ਪੁਲੀਸ ਨੂੰ ਮੌਕੇ ’ਤੇ ਬੁਲਾਇਆ। ਉਨ੍ਹਾਂ ਦੱਸਿਆ ਕਿ ਬੱਚੇ ਨੂੰ ਅਖਬਾਰ ’ਚ ਲਪੇਟ ਕੇ ਝਾੜੀਆਂ ’ਚ ਸੁੱਟਿਆ ਗਿਆ ਸੀ।