ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 27 ਅਕਤੂਬਰ
ਕਾਂਗਰਸ ਪਾਰਟੀ ਦੇ ਸਾਬਕਾ ਕੌਂਸਲਰ ਅਤੇ ਸਾਬਕਾ ਬਲਾਕ ਪ੍ਰਧਾਨ ਵਰਿੰਦਰ ਸਹਿਗਲ ਅੱਜ ਆਪਣੇ ਸਾਥੀਆਂ ਸਮੇਤ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਭਾਰਤੀ ਜਨਤਾ ਪਾਰਟੀ ਲੁਧਿਆਣਾ ਦੇ ਜ਼ਿਲ੍ਹਾ ਪ੍ਰਧਾਨ ਪੁਸ਼ਪਿੰਦਰ ਸਿੰਗਲ ਦੀ ਪ੍ਰਧਾਨਗੀ ਹੇਠ ਘੰਟਾ ਘਰ ਚੌਕ ਸਥਿਤ ਜ਼ਿਲ੍ਹਾ ਦਫ਼ਤਰ ਵਿੱੱਚ ਭਾਜਪਾ ਪੰਜਾਬ ਦੇ ਮੁੱਖ ਬੁਲਾਰੇ ਅਨਿਲ ਸਰੀਨ ਦੀ ਹਾਜ਼ਰੀ ਵਿੱਚ ਉਨ੍ਹਾਂ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਉਨ੍ਹਾਂ ਨਾਲ ਪ੍ਰਿੰਸ ਦੋਆਬਾ ਬਲਾਕ ਪ੍ਰਧਾਨ ਪੂਰਬੀ, ਰਘੂ ਕਿਸ਼ਨ ਸ਼ਰਮਾ ਜਨਰਲ ਸਕੱਤਰ, ਚੇਤਨ ਜੁਨੇਜਾ ਸਕੱਤਰ, ਅਸ਼ਵਨੀ ਮਲਹੋਤਰਾ ਵਾਰਡ ਪ੍ਰਧਾਨ, ਰਾਕੇਸ਼ ਸ਼ਰਮਾ, ਚਿਤਨ ਮਲਹੋਤਰਾ, ਸੁਰਿੰਦਰ ਸਹਿਗਲ, ਰਜਿੰਦਰ ਸਹਿਗਲ, ਪ੍ਰਦੀਪ ਸਹਿਗਲ, ਪੂਰਨ ਸਹਿਗਲ, ਅਮਰਜੀਤ ਟਹਿਣਾ, ਗੁਜਿੰਦਰ ਸਹਿਗਲ, ਸ਼ਾਮ ਚਰਨ ਬੱਗਾ, ਅੰਗਦ ਰਾਏ, ਦਲਜੀਤ ਸਿੰਘ ਆਦਿ ਆਗੂ ਵੀ ਭਾਜਪਾ ਵਿੱਚ ਸ਼ਾਮਲ ਹੋਏ। ਸ੍ਰੀ ਸਹਿਗਲ ਨੇ ਕਿਹਾ ਕਿ ਉਹ ਭਾਜਪਾ ਅਤੇ ਸ੍ਰੀ ਨਰਿੰੰਦਰ ਮੋਦੀ ਦੀਆਂ ਲੋੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ‘ਰਾਸ਼ਟਰ ਪਹਿਲਾਂ’ ਦੀ ਭਾਵਨਾ ਨਾਲ ਭਾਜਪਾ ਪਰਿਵਾਰ ਵਿੱਚ ਸ਼ਾਮਲ ਹੋਏ ਹਨ। ਅਨਿਲ ਸਰੀਨ ਨੇ ਸਾਰੇ ਆਗੂਆਂ ਨੂੰ ਸਿਰੋਪਾ ਪਾ ਕੇ ਪਾਰਟੀ ਵਿੱਚ ਸ਼ਾਮਿਲ ਕੀਤਾ।