ਪੱਤਰ ਪ੍ਰੇਰਕ
ਪਾਇਲ, 27 ਜਨਵਰੀ
ਪਿੰਡ ਘਲੋਟੀ ਵਿੱਚ ਬਲਾਕ ਕਾਂਗਰਸ ਦੋਰਾਹਾ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਡਾਇਰੈਕਟਰ ਪੀਏਡੀ ਬੈਂਕ ਹਰਮਹਿੰਦਰ ਸਿੰਘ ਡੇਵੀ ਅਨੇਕਾਂ ਪਰਿਵਾਰ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਇਨ੍ਹਾਂ ਵਿੱਚ ਹਰਜਿੰਦਰ ਸਿੰਘ, ਸੁਖਜੀਤ ਸਿੰਘ ਸੁੱਖਾ, ਡਾ.ਬਲਜੀਤ ਸਿੰਘ,ਬਲਵੀਰ ਸਿੰਘ, ਧਰਮ ਸਿੰਘ, ਜਗਦੇਵ ਸਿੰਘ ਘੋਲਾ, ਨਰਿੰਦਰ ਸਿੰਘ, ਗੁਰਮੁੱਖ ਸਿੰਘ, ਸੋਹਣ ਸਿੰਘ ਸੋਨੀ, ਗੁਰਪਿੰਦਰ ਸਿੰਘ ਗੁਰੀ ਅਤੇ ਕੁਲਦੀਪ ਸਿੰਘ ਸ਼ਾਮਲ ਹਨ। ਇਸ ਮੌਕੇ ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਵਿਧਾਨ ਸਭਾ ਹਲਕਾ ਪਾਇਲ ਤੋਂ ਉਮੀਦਵਾਰ ਇੰਜਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਹਾਜ਼ਰ ਸਨ। ਇਸ ਮੌਕੇ ਇੰਜਨੀਅਰ ਗਿਆਸਪੁਰਾ ਨੇ ਸ਼ਾਮਲ ਹੋਣ ਵਾਲੇ ਪਰਿਵਾਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਨੂੰ ਪਾਰਟੀ ਅੰਦਰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਇਸ ਮੌਕੇ ਸਾਬਕਾ ਪ੍ਰਧਾਨ ਡੇਵੀ ਨੇ ਕਿਹਾ ਕਿ ਉਹ ਹਲਕਾ ਵਿਧਾਇਕ ਦੀਆਂ ਮਾੜੀਆਂ ਨੀਤੀਆਂ ਤੋਂ ਤੰਗ ਆ ਕੇ ‘ਆਪ’ ਵਿੱਚ ਸ਼ਾਮਲ ਹੋਏ ਹਨ। ਇਸ ਮੌਕੇ ਰਮਨ ਕੁਮਾਰ ਚਾਂਦੀ, ਚੰਦਨ ਮਾਨ, ਸੁਖਜੀਤ ਸਿੰਘ,ਥਾਣੇਦਾਰ ਹਰਮੇਲ ਸਿੰਘ, ਮੋਹਣ ਸਿੰਘ, ਹਰਬੰਸ ਸਿੰਘ, ਜੈਲ ਸਿੰਘ, ਅਮਰਦੀਪ ਸਿੰਘ, ਸਰਬਜੀਤ ਸਿੰਘ ਫੌਜੀ ਹਾਜ਼ਰ ਸਨ।