ਪੱਤਰ ਪ੍ਰੇਰਕ
ਸਮਰਾਲਾ, 1 ਸਤੰਬਰ
ਬਾਬਾ ਜ਼ੋਰਾਵਰ ਸਿੰਘ ਫ਼ਤਹਿ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮੰਜੀ ਸਾਹਿਬ ਕੋਟਾਂ ਦੀ ਅੰਡਰ-14 ਦੀ ਫੁੱਟਬਾਲ (ਲੜਕੇ) ਟੀਮ ਨੇ ਖੰਨਾ ਜ਼ੋਨ ਵਿੱਚੋਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਸਕੂਲ ਦੀਆਂ ਅੰਡਰ 19 ਅਤੇ ਅੰਡਰ 17 ਦੀਆਂ ਫੁੱਟਬਾਲ ਟੀਮਾਂ ਨੇ ਵੀ ਖੰਨਾ ਜ਼ੋਨ ਵਿੱਚੋਂ ਕ੍ਰਮਵਾਰ ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ ਹੈ। ਪ੍ਰਿੰਸੀਪਲ ਗੁਰਦੀਪ ਸਿੰਘ ਕਾਹਲੋਂ ਨੇ ਵਿਦਿਆਰਥੀਆਂ, ਸਕੂਲ ਦੇ ਡੀਪੀਈ ਗੁਰਵਿੰਦਰ ਸਿੰਘ ਅਤੇ ਹੋਰਨਾਂ ਕੋਚਾਂ ਨੂੰ ਮੁਬਾਰਕਬਾਦ ਦਿੱਤੀ। ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਅਮਰਇੰਦਰ ਸਿੰਘ ਲਬਿੜਾ ਅਤੇ ਆਨਰੇਰੀ ਸਕੱਤਰ ਡਾ. ਗੁਰਮੋਹਨ ਸਿੰਘ ਵਾਲੀਆ ਨੇ ਇਸ ਜਿੱਤ ਦਾ ਸਿਹਰਾ ਸਕੂਲ ਪ੍ਰਿੰਸੀਪਲ ਨੂੰ ਦਿੱਤਾ।
ਇਸੇ ਤਰ੍ਹਾਂ ਸਮਰਾਲਾ ਜ਼ੋਨ ਵਿੱਚ ਵਾਲੀਵਾਲ ਦੇ ਜ਼ੋਨ ਲੈਵਲ ਦੇ ਟੂਰਨਾਮੈਂਟ ਕਰਵਾਏ ਗਏ ਅਤੇ ਐਮਏਐਮ ਸਕੂਲ ਦੀ ਅੰਡਰ 19 ਮੁੰਡਿਆਂ ਦੀ ਟੀਮ ਗੈਵਨਪ੍ਰੀਤ ਸਿੰਘ, ਨਵਦੀਪ ਸਿੰਘ, ਵਰੁਨ, ਹਰਜੋਤ ਸਿੰਘ, ਅਤਿੰਦਰਜੋਤ ਸਿੰਘ, ਜਸਕਮਲ ਸਿੰਘ, ਹਸ਼ਨਦੀਪ ਸਿੰਘ, ਈਸ਼ਮਨਦੀਪ ਸਿੰਘ, ਹਰਮਨਦੀਪ ਸਿੰਘ, ਅਰਮਾਨ ਸਿੰਘ, ਪ੍ਰਭਨੂਰ ਸਿੰਘ ਤੇ ਅਮਨ ਥਾਪਰ ਨੇ ਭਾਗ ਲਿਆ ਤੇ ਟੂਰਨਾਮੈਂਟ ਵਿੱਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ।