ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 9 ਫਰਵਰੀ
ਲਾਡੋਵਾਲ ਟੌਲ ਪਲਾਜ਼ਾ ਨੇੜੇ ਦੋ ਵਿਅਕਤੀ ਮੋਟਰਸਾਈਕਲ ਦੀ ਟਰਾਈ ਲੈਣ ਬਹਾਨੇ ਮੋਟਰਸਾਈਕਲ ਸਮੇਤ ਫ਼ਰਾਰ ਹੋ ਗਏ ਹਨ। ਇਸ ਸਬੰਧੀ ਇਨਕਮ ਟੈਕਸ ਕਲੋਨੀ ਰਿਸ਼ੀ ਨਗਰ ਵਾਸੀ ਖੁਸ਼ਕਰਨ ਸਿੰਘ ਨੇ ਦੱਸਿਆ ਕਿ ਉਸ ਨੇ ਆਪਣਾ ਮੋਟਰਸਾਈਕਲ ਓਲੈਕਸ ’ਤੇ ਵੇਚਣ ਲਈ ਪਾਇਆ ਸੀ। ਫੋਨ ਨੰਬਰ 8372748234 ਤੋਂ ਮੋਟਰਸਾਈਕਲ ਖ਼ਰੀਦਣ ਲਈ ਕੋਈ ਫ਼ੋਨ ਆਇਆ ਤਾਂ ਉਸ ਨੂੰ ਫੋਨ ਕਰਨ ਵਾਲਿਆਂ ਨੇ ਟਰਾਈ ਲੈਣ ਲਈ ਲਾਡੋਵਾਲ ਟੋਲ ਪਲਾਜ਼ਾ ਨੇੜੇ ਬੁਲਾ ਲਿਆ। ਜਦੋਂ ਉਹ ਉੱਥੇ ਪੁੱਜਾ ਤਾਂ ਦੋ ਅਣਪਛਾਤੇ ਲੜਕੇ ਆਏ ਅਤੇ ਮੋਟਰਸਾਈਕਲ ਦੀ ਟਰਾਈ ਲੈਣ ਚਲੇ ਗਏ ਪਰ ਵਾਪਸ ਨਹੀਂ ਆਏ। ਜਾਂਚ ਅਧਿਕਾਰੀ ਹਰਮੀਤ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।