ਖੰਨਾ: ਪੁਲੀਸ ਜ਼ਿਲ੍ਹਾ ਖੰਨਾ ਦੇ ਐੱਸਐੱਸਪੀ ਰਵੀ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ’ਤੇ ਸੁਰੱਖਿਆ ਦੇ ਮੱਦੇਨਜ਼ਰ ਸ਼ਹਿਰ ’ਚ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਡੀਐੱਸਪੀ ਰਾਜਨਪਰਮਿੰਦਰ ਸਿੰਘ ਮੱਲ੍ਹੀ ਦੀ ਅਗਵਾਈ ’ਚ ਫਲੈਗ ਮਾਰਚ ਕੱਢਿਆ ਗਿਆ। ਇਸ ਮੌਕੇ ਸ੍ਰੀ ਮੱਲ੍ਹੀ ਨੇ ਕਿਹਾ ਕਿ ਮਾੜੇ ਅਨਸਰ ਤੇ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ਤੇ ਬਖ਼ਸ਼ਿਆ ਨਹੀਂ ਜਾਵੇਗਾ। ਜੋ ਵੀ ਵਿਅਕਤੀ ਕਾਨੂੰਨ ਦੀ ਉਲੰਘਣਾ ਕਰੇਗਾ, ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਹ ਮਾਰਚ ਥਾਣਾ ਸਿਟੀ-2 ਤੋਂ ਆਰੰਭ ਹੋ ਕੇ ਬੱਸ ਸਟੈਂਡ, ਅਮਲੋਹ ਰੋਡ, ਗੁਲਮੋਹਰ ਨਗਰ, ਖਟੀਕਾ ਚੌਕ, ਗਊਸ਼ਾਲਾ ਰੋਡ, ਚੀਮਾ ਚੌਕ, ਪੀਰਖਾਨਾ ਰੋਡ, ਦੇਵੀ ਦੀਵਾਲਾ ਮੰਦਰ, ਸਰਕਾਰੀ ਕੰਨਿਆ ਸਕੂਲ, ਜੀਟੀਬੀ ਮਾਰਕੀਟ, ਗੁਰੂ ਅਮਰਦਾਸ ਮਾਰਕੀਟ ਤੇ ਹੋਰ ਇਲਾਕਿਆਂ ਵਿੱਚੋਂ ਲੰਘਦਾ ਹੋਇਆ ਵਾਪਸ ਥਾਣੇ ਜਾ ਕੇ ਸਮਾਪਤ ਹੋਇਆ। ਡੀਐੱਸਪੀ ਮੱਲ੍ਹੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਬਜ਼ਾਰਾਂ ਵਿੱਚ ਖ਼ਰੀਦੋ ਫਰੋਖ਼ਤ ਕਰਨ ਸਮੇਂ ਇਕੱਠ ਕਰਨ ਤੋਂ ਗੁਰੇਜ਼ ਕਰਨ। ਇਸ ਮੌਕੇ ਐੱਸਐੱਚਓ ਨਛੱਤਰ ਸਿੰਘ, ਦਵਿੰਦਰ ਸਿੰਘ, ਸਿਕੰਦਰ ਸਿੰਘ ਮਾਹਲ, ਕਰਮਜੀਤ ਸਿੰਘ, ਮੇਜਰ ਸਿੰਘ, ਗੁਰਮੇਜ ਸਿੰਘ ਤੇ ਦਵਿੰਦਰ ਸਿੰਘ ਗਰਚਾ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ