ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 8 ਅਕਤੂਬਰ
ਇਥੋਂ ਦੇ ਵੱਖ ਵੱਖ ਇਲਾਕਿਆਂ ਵਿੱਚ ਚੋਰ ਪੰਜ ਦੋ-ਪਹੀਆ ਵਾਹਨ ਚੋਰੀ ਕਰਕੇ ਲੈ ਗਏ ਹਨ। ਥਾਣਾ ਡਿਵੀਜ਼ਨ ਨੰਬਰ ਤਿੰਨ ਦੇ ਇਲਾਕੇ ਬਾਬਾ ਥਾਨ ਸਿੰਘ ਚੌਕ ਸਥਿਤ ਬੈਂਕ ਆਫ ਬੜੌਦਾ ਦੇ ਬਾਹਰੋਂ ਸੋਹਣ ਸਿੰਘ ਦਾ ਮੋਟਰਸਾਈਕਲ ਚੋਰੀ ਹੋ ਗਿਆ ਹੈ। ਇਸੇ ਤਰ੍ਹਾਂ ਥਾਣਾ ਦੁੱਗਰੀ ਦੇ ਇਲਾਕੇ ਫੇਸ ਦੋ ਦੁੱਗਰੀ ਵਾਸੀ ਸ਼ਾਮ ਸਿੰਘ ਦੇ ਘਰ ਬਾਹਰੋਂ ਉਸ ਦਾ ਐਕਟਿਵਾ ਸਕੂਟਰ, ਥਾਣਾ ਡਿਵੀਜ਼ਨ ਨੰਬਰ ਪੰਜ ਦੇ ਇਲਾਕੇ ਫਲੇਮਜ਼ ਮਾਲ ਦੀ ਬੈਕਸਾਈਡ ਤੋਂ ਰਵਿੰਦਰ ਸਿੰਘ ਵਾਸੀ ਜਨਤਾ ਐਨਕਲੇਵ ਦੁੱਗਰੀ ਦਾ ਮੋਟਰਸਾਈਕਲ, ਮਲਹਾਰ ਰੋਡ ਸਥਿਤ ਐਕਸਿਸ ਬੈਂਕ ਦੇ ਬਾਹਰੋਂ ਅੰਮ੍ਰਿਤ ਅਰੋੜਾ ਵਾਸੀ ਦਾ ਐਕਟਿਵਾ ਤੇ ਆਤਮ ਨਗਰ ਦੇ ਬਾਹਰੋਂ ਅਨੁਜ ਦਾ ਮੋਟਰਸਾਈਕਲ ਚੋਰੀ ਹੋ ਗਿਆ ਹੈ।