ਮਾਛੀਵਾੜਾ: ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਬਲੀਏਵਾਲ ਅਤੇ ਚੌਂਤਾ ਵਿੱਚ ਚੋਰਾਂ ਵਲੋਂ ਕਿਸਾਨਾਂ ਦੇ ਖੇਤਾਂ ਵਿਚ ਲੱਗੇ ਪੰਜ ਲਿਸਟਰ ਇੰਜਣ, ਦੋ ਬਿਜਲੀ ਦੀਆਂ ਮੋਟਰਾਂ ਸਮੇਤ ਪਾਈਪਾਂ ਚੋਰੀ ਕਰ ਲਈਆਂ। ਚੇਅਰਮੈਨ ਕਮਲਜੀਤ ਸਿੰਘ ਬਲੀਏਵਾਲ ਤੇ ਕਿਸਾਨ ਜਗਜੀਵਨ ਸਿੰਘ ਜਿਓਣੇਵਾਲ ਨੇ ਦੱਸਿਆ ਕਿ ਚੋਰਾਂ ਨੇ ਕਮਲਜੀਤ ਸਿੰਘ ਬਲੀਏਵਾਲ ਦੇ ਖੇਤਾਂ ’ਚ ਲੱਗਿਆ ਲਿਸਟਰ ਇੰਜਣ 10 ਹਾਰਸ ਪਾਵਰ ਸਮੇਤ ਪਾਈਪਾਂ ’ਤੇ ਪੱਖਾ ਬਦਲਣ ਵਾਲੀਆਂ ਲੋਹੇ ਦੀਆਂ 20 ਪਲੇਟਾਂ, ਜਗਵੀਰ ਸਿੰਘ ਦਾ ਲਿਸਟਰ ਇੰਜਣ ਤੇ ਬਿਜਲੀ ਦੀ ਮੋਟਰ ਸਮੇਤ ਪਾਈਪਾਂ, ਹਰਜੀਤ ਸਿੰਘ ਦਾ 8 ਹਾਰਸ ਪਾਵਰ ਦਾ ਲਿਸਟਰ ਇੰਜਣ ਤੇ ਸਰਬਜੀਤ ਸਿੰਘ ਦਾ ਇੰਜਣ, ਜਗਜੀਤ ਸਿੰਘ ਦਾ ਇੰਜਣ ਵਿਜਟਰ, ਅਵਤਾਰ ਸਿੰਘ ਤਾਰੀ ਦੀ ਮੋਟਰ ਤੇ ਚੋਰਾਂ ਨੇ ਹੱਥ ਸਾਫ਼ ਕੀਤਾ। -ਪੱਤਰ ਪ੍ਰੇਰਕ