ਲੁਧਿਆਣਾ: ਪੁਲੀਸ ਨੇ ਪੰਜ ਜਣਿਆਂ ਨੂੰ ਦੜਾ ਸੱਟਾ ਲਗਾਉਂਦਿਆਂ ਗ੍ਰਿਫ਼ਤਾਰ ਕਰ ਕੇ ਨਗਦੀ ਬਰਾਮਦ ਕੀਤੀ ਹੈ। ਥਾਣਾ ਮੋਤੀ ਨਗਰ ਦੇ ਅਧਿਕਾਰੀ ਅਨਿਲ ਕੁਮਾਰ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਨੇ ਸੋਨੂੰ ਸੱਗੂ ਵਾਸੀ ਫਤਹਿਗੰਜ, ਅਸ਼ੋਕ ਟੰਡਨ ਵਾਸੀ ਅਮਰਪੁਰਾ, ਵਿਨੋਦ ਕੁਮਾਰ ਵਾਸੀ ਮੌਂਟੋ ਕਾਰਲੋ ਇੰਡਸਟਰੀ ਏਰੀਆ ਅਤੇ ਸੁਨੀਲ ਕੁਮਾਰ ਵਾਸੀ ਮੁੰਡੀਆਂ ਕਲਾਂ ਨੂੰ ਦੜਾ ਸੱਟਾ ਲਗਾਉਂਦਿਆਂ ਗ੍ਰਿਫ਼ਤਾਰ ਕਰਕੇ 17 ਹਜ਼ਾਰ 960 ਰੁਪਏ ਬਰਾਮਦ ਕੀਤੇ ਹਨ। ਇਸੇ ਤਰ੍ਹਾਂ ਥਾਣਾ ਬਸਤੀ ਜੋਧੇਵਾਲ ਦੀ ਪੁਲੀਸ ਨੇ ਹਰਚਰਨ ਨਗਰ ਵਾਸੀ ਵਿਪਨ ਕੁਮਾਰ ਨੂੰ ਸਬਜ਼ੀ ਮੰਡੀ ਚੌਕ ਨੇੜੇ ਸਰਕਾਰੀ ਲਾਟਰੀ ਦੀ ਆੜ ਹੇਠ ਗ੍ਰਿਫ਼ਤਾਰ ਕਰਕੇ 600 ਰੁਪਏ ਵੀ ਬਰਾਮਦ ਕੀਤੇ ਹਨ। -ਨਿੱਜੀ ਪੱਤਰ ਪ੍ਰੇਰਕ