ਸੰਤੋਖ ਗਿੱਲ
ਗੁਰੂਸਰ ਸੁਧਾਰ , 13 ਦਸੰਬਰ
ਭਾਰਤੀ ਫ਼ੌਜ ਦੀ 16 ਸਿੱਖ ਲਾਈਟ ਇਨਫੈਂਟਰੀ ਹੈਦਰਾਬਾਦ ਦੇ ਸੂਬੇਦਾਰ ਪਰਮਿੰਦਰ ਸਿੰਘ (47) ਦਾ ਸਸਕਾਰ ਅੱਜ ਉਨ੍ਹਾਂ ਦੇ ਜੱਦੀ ਪਿੰਡ ਤੁਗਲ ਵਿਚ ਸੈਂਕੜੇ ਲੋਕਾਂ ਦੀ ਮੌਜੂਦਗੀ ਵਿਚ ਕੀਤਾ ਗਿਆ। ਬੀਤੇ ਦਿਨੀਂ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਪਰਮਿੰਦਰ ਸਿੰਘ ਦੀ ਮੌਤ ਹੋ ਗਈ ਸੀ। ਫ਼ੌਜੀ ਅਧਿਕਾਰੀ ਮ੍ਰਿਤਕ ਸੂਬੇਦਾਰ ਪਰਮਿੰਦਰ ਸਿੰਘ ਦੀ ਦੇਹ ਨੂੰ ਪਿੰਡ ਤੁਗਲ ਲੈ ਕੇ ਪੁੱਜੇ, ਜਿੱਥੇ ਵੱਖ ਵੱਖ ਵਰਗਾਂ ਦੇ ਲੋਕਾਂ ਨੇ ਪਰਮਿੰਦਰ ਸਿੰਘ ਦੀ ਦੇਹ ਉੱਪਰ ਫੁੱਲਮਾਲਾਵਾਂ ਆਦਿ ਭੇਟ ਕਰ ਕੇ ਸ਼ਰਧਾਂਜਲੀ ਅਰਪਿਤ ਕੀਤੀ। ਉਨ੍ਹਾਂ ਨਿਮਿਤ ਪਾਠ ਦਾ ਭੋਗ 20 ਦਸੰਬਰ ਐਤਵਾਰ ਨੂੰ ਗੁਰਦੁਆਰਾ ਛੱਪੜੀ ਸਾਹਿਬ ਪਿੰਡ ਤੁਗਲ ਵਿੱਚ ਪਵੇਗਾ।