ਲੁਧਿਆਣਾ: ਥਾਣਾ ਪੀਏਯੂ ਦੀ ਪੁਲੀਸ ਨੇ ਗ੍ਰੀਨਫੀਲਡ ਮਾਡਲ ਗ੍ਰਾਮ ਸਥਿਤ ਬਨੋਦੀ ਲਾਲ ਐਂਡ ਬ੍ਰਦਰਜ਼ ਫਰਮ ਦੇ ਪ੍ਰਬੰਧਕਾਂ ਪਰਵੀਨ ਕੁਮਾਰ ਅਤੇ ਉਸ ਦੇ ਪੁੱਤਰ ਦਰਸ਼ਨ ਦਾਦੂ ਖ਼ਿਲਾਫ਼ ਧੋਖਾਧੜੀ ਸਮੇਤ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਪੁਲੀਸ ਨੂੰ ਰਾਜਗੁਰੂ ਨਗਰ ਵਾਸੀ ਰਜਨੀਸ਼ ਗੁਲਾਟੀ ਨੇ ਸ਼ਿਕਾਇਤ ਦਿੱਤੀ ਹੈ ਕਿ ਉਸ ਦੀ ਮਾਲਕਣ ਸਵਰਾਜ ਤਲਵਾਰ ਪਤਨੀ ਕਸਤੂਰੀ ਲਾਲ ਵਾਸੀ ਸਾਊਥ ਸਿਟੀ ਨੇ ਇਨ੍ਹਾਂ ਨੂੰ 15 ਲੱਖ ਰੁਪਏ 12 ਫ਼ੀਸਦੀ ਵਿਆਜ ’ਤੇ ਦਿੱਤੇ ਸਨ। ਇਨ੍ਹਾਂ ਵੱਲੋਂ ਪੈਸੇ ਵਾਪਸ ਨਹੀਂ ਕੀਤੇ ਗਏ। ਜਾਂਚ ਅਧਿਕਾਰੀ ਕੁਲਵਿੰਦਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਨੇ ਮੁਲਜ਼ਮਾਂ ਦੀ ਭਾਲ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। -ਨਿੱਜੀ ਪੱਤਰ ਪ੍ਰੇਰਕ