ਲੁਧਿਆਣਾ: ਇਥੇ ਥਾਣਾ ਕੂੰਮਕਲਾਂ ਦੀ ਪੁਲੀਸ ਨੇ ਪਤੀ-ਪਤਨੀ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਤਾਜਪੁਰ ਬੇਟ ਵਾਸੀ ਹਰਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਉਸਨੇ ਲਾਲ ਸਿੰਘ ਨਗਰ ਥਰੀਕੇ ਵਾਸੀ ਗੁਰਪ੍ਰੀਤ ਸਿੰਘ ਅਤੇ ਉਸਦੀ ਪਤਨੀ ਮਨਜੀਤ ਕੌਰ ਨਾਲ ਪਿੰਡ ਪੰਜੇਟਾ ਸਥਿਤ ਦੋ ਕਿੱਲੇ ਸੱਤ ਕਨਾਲ ਜ਼ਮੀਨ ਦਾ ਸੌਦਾ 21 ਲੱਖ 50 ਹਜ਼ਾਰ ਰੁਪਏ ਵਿੱਚ ਕੀਤਾ ਸੀ ਅਤੇ 20 ਲੱਖ ਰੁਪਏ ਬਿਆਨਾ ਦਿੱਤਾ ਸੀ ਪਰ ਪਤੀ-ਪਤਨੀ ਨੇ ਉਸ ਨਾਮ ਰਜਿਸਟਰੀ ਕਰਵਾਉਣ ਦੀ ਥਾਂ ਕਿਸੇ ਹੋਰ ਵਿਅਕਤੀ ਦੇ ਨਾਂ ’ਤੇ ਇਸ ਜਗ੍ਹਾ ਦੀ ਰਜਿਸਟਰੀ ਕਰਾ ਦਿੱਤੀ ਹੈ। ਥਾਣੇਦਾਰ ਕੁਲਵੀਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਪਤੀ-ਪਤਨੀ ਖ਼ਿਲਾਫ਼ ਧੋਖਾਧੜੀ ਦੇ ਦੋਸ਼ ਹੇਠ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। -ਨਿੱਜੀ ਪੱਤਰ ਪ੍ਰੇਰਕ