ਪੱਤਰ ਪ੍ਰੇਰਕ
ਜਗਰਾਉਂ, 12 ਜਨਵਰੀ
ਪੁਲੀਸ ਨੇ ਹਸਪਤਾਲ ਦੇ ਮੁਲਾਜ਼ਮਾਂ ਦੀ ਤਨਖਾਹ ਦੇ ਚੈੱਕ ’ਚ ਭਰੀ ਰਕਮ ਨਾਲ਼ ਛੇੜਛਾੜ ਕਰਨ ਵਾਲੇ ਖਿਲਾਫ ਕੇਸ ਦਰਜ ਕਰ ਉਸ ਦੀ ਭਾਲ ਅਰੰਭ ਦਿੱਤੀ ਹੈ । ਏਐੱਸਆਈ ਨਰਿੰਦਰ ਕੁਮਾਰ ਨੇ ਦੱਸਿਆ ਕਿ ਨਾਨਕਸਰ ਬਾਬਾ ਨੰਦ ਸਿੰਘ ਬਾਬਾ ਈਸ਼ਰ ਸਿੰਘ ਚੈਰੀਟੇਬਲ ਹਸਪਤਾਲ ਟਰੱਸਟ ਦੇ ਚੇਅਰਮੈਨ ਬਾਬਾ ਲੱਖਾ ਸਿੰਘ ਨੇ ਸ਼ਿਕਾਇਤ ਕੀਤੀ ਕਿ ਟਰੱਸਟ ਦੇ ਮੁਲਾਜ਼ਮ ਬਲਵਿੰਦਰਪਾਲ ਸਿੰਘ ਇੱਕ ਲੱਖ ਦੇ ਚੈੱਕ ਨੂੰ ਚਾਰ ਲੱਖ ਅਤੇ ਡੇਢ ਲੱਖ ਦੇ ਚੈੱਕ ਨੂੰ ਸਾਢੇ ਚਾਰ ਲੱਖ ਬਣਾ ਕੇ ਕੈਸ਼ ਕਰਵਾ ਲਿਆ। ਪੜਤਾਲ ਦੌਰਾਨ ਬਲਵਿੰਦਰਪਾਲ ਸਿੰਘ ਮੁਲਜ਼ਮ ਸਾਬਤ ਹੋਇਆ ਪੁਲੀਸ ਨੇ ਉਸ ਖਿਲਾਫ ਕੇਸ ਦਰਜ਼ ਕਰ ਲਿਆ ਅਤੇ ਗ੍ਰਿਫਤਾਰ ਕਰਨ ਲਈ ਟੀਮ ਦਾ ਗਠਨ ਕੀਤਾ ਗਿਆ ਹੈ।