ਜਗਰਾਉਂ: ਸੀਨੀਅਰ ਪੁਲੀਸ ਕਪਤਾਨ ਰਾਜਬਚਨ ਸਿੰਘ ਸੰਧੂ ਨੇ ਕਿਸਾਨ ਵੱਲੋਂ ਦਿੱਤੀ ਸ਼ਿਕਾਇਤ ਦੀ ਪੜਤਾਲ ਡੀਐੱਸਪੀ ਦਾਖਾ ਤੋਂ ਕਰਵਾਉਣ ਉਪਰੰਤ ਮੁਲਜ਼ਮ ਪਿਉ ਪੁੱਤਰ ਖਿਲਾਫ ਕੇਸ ਦਰਜ ਕਰਨ ਦੇ ਹੁਕਮ ਜਾਰੀ ਕੀਤੇ। ਪੀੜਤ ਕਿਸਾਨ ਗੁਰਮੀਤ ਸਿੰਘ ਵਾਸੀ ਪਿੰਡ ਮਨਸੂਰਾਂ ਨੇ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਉਸ ਦੀ ਜ਼ਮੀਨ ਉਪਰ ਜਾਅਲੀ ਪਟਾਨਾਮਾ ਤਿਆਰ ਕਰਕੇ ਉਸ ਦੇ ਜਾਅਲੀ ਦਸਤਖਤਾਂ ਰਾਹੀਂ ਐੱਮਐੱਸ ਗੋਇਲ ਬ੍ਰਦਰਜ਼ ਮਨਸੂਰਾਂ (ਜੋਧਾਂ) ਦੇ ਮਾਲਕ ਦੀਵਾਨ ਚੰਦ ਅਤੇ ਉਸ ਦੇ ਪੁੱਤਰ ਬਰਿੰਦਰ ਨੇ ਕਬਜ਼ਾ ਕਰ ਲਿਆ। ਉਸ ਨੇ ਜ਼ਮੀਨ ਵਿੱਚੋਂ ਦਰੱਖਤ ਕੱਟਣ ਦਾ ਵੀ ਦੋਸ਼ ਲਾਇਆ। ਪੜਤਾਲ ਡੀਐੱਸਪੀ ਦਾਖਾ ਨੇ ਕੀਤੀ, ਜਿਸ ਵਿੱਚ ਦੋਵੇ ਪਿਉ-ਪੁੱਤਰ ਦੋਸ਼ੀ ਸਾਬਤ ਹੋ ਗਏ । ਪੁਲੀਸ ਨੇ ਦੋਵਾਂ ਖਿਲਾਫ ਕੇਸ ਦਰਜ ਕਰਨ ਉਪਰੰਤ ਗ੍ਰਿਫਤਾਰੀ ਲਈ ਯਤਨ ਤੇਜ਼ ਕਰ ਦਿੱਤੇ ਹਨ। -ਪੱਤਰ ਪ੍ਰੇਰਕ