ਪੱਤਰ ਪ੍ਰੇਰਕ
ਜਗਰਾਉਂ, 18 ਨਵੰਬਰ
ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਗੁਰੁ ਤੇਗ ਬਹਾਦਰ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੱਖ-ਵੱਖ ਮੁਕਾਬਲੇ ਕਰਵਾਏ ਗਏ ਹਨ। ਪਿਛਲੇ ਲੰਬੇ ਸਮੇਂ ਤੋਂ ਸਮਾਜਿਕ, ਧਾਰਮਿਕ ਤੇ ਖੇਡਾਂ ਸਣ ਹੋਰਨਾਂ ਗਤੀਵਿਧੀਆਂ ’ਚ ਸੂਬਾ ਪੱਧਰ ’ਤੇ ਨਾਮਣਾ ਖੱਟਣ ਵਾਲੇ ਸਰਕਾਰੀ ਸਕੂਲ ਸੋਹੀਆਂ ਦੇ ਵਿਦਿਆਰਥੀਆਂ ਨੇ 20 ਇਨਾਮ ਜਿੱਤੇ ਹਨ । ਹਾਲ ਹੀ ਵਿੱਚ ਸਲੋਗਨ ਲਿਖਣ ਦੇ ਪੰਜਾਬ ਪੱਧਰ ’ਤੇ ਹੋਏ ਮੁਕਾਬਲਿਆਂ ’ਚ ਵਿਦਿਆਰਥਣ ਗੁਰਸ਼ਾਨਵੀਰ ਕੌਰ ਨੇ ਗੁਰੁੂ ਤੇਗ ਬਹਾਦਰ ਜੀ ਦੀ ਅਦੁੱਤੀ ਸ਼ਹਾਦਤ ਬਾਰੇ ਕਾਨੇ ਦੀ ਕਲਮ ਨਾਲ ਲਿਖਕੇ ਪਹਿਲਾਂ ਬਲਾਕ ਸੁਧਾਰ ਫਿਰ ਜ਼ਿਲ੍ਹੇ, ਉਸ ਤੋਂ ਬਾਅਦ ਪੰਜਾਬ ਭਰ ਦੇ 21 ਜ਼ਿਲ੍ਹਿਆਂ ਦੇ ਵਿਦਿਆਰਥੀਆਂ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ। ਦੂਸਰੀ ਵਿਦਿਆਰਥਣ ਸਿਮਰਨਜੀਤ ਕੌਰ ਨੇ ਦੋ ਵਾਰ ਸੁੰਦਰ ਲਿਖਾਈ ਦੇ ਹੋਏ ਮੁਕਾਬਲਿਆ ’ਚ ਪੰਜਾਬ ਵਿੱਚੋਂ ਜੇਤੂ ਰਹਿ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਇਨਾਮ ਪ੍ਰਾਪਤ ਕਰਨ ਉਪਰੰਤ ਸਕੂਲ ਪੁੱਜੀਆਂ ਵਿਦਿਆਰਥਣਾਂ ਸਨਮਾਨ ਕੀਤਾ ਗਿਆ।