ਕਿਸਾਨ ਪਰੇਡ: ਲੁਧਿਆਣਾ ਵਿੱਚ ਜਾਗਰੂਕਤਾ ਮਾਰਚ

ਲੋਕਾਂ ਨੂੰ ਪਰੇਡ ਵਿੱਚ ਸ਼ਾਮਲ ਹੋਣ ਦਾ ਸੱਦਾ; ਮਾਰਚ ਵਿੱਚ ਪਰਿਵਾਰਾਂ ਸਣੇ ਸ਼ਾਮਲ ਹੋਈਆਂ ਔਰਤਾਂ

ਕਿਸਾਨ ਪਰੇਡ: ਲੁਧਿਆਣਾ ਵਿੱਚ ਜਾਗਰੂਕਤਾ ਮਾਰਚ

ਲੁਧਿਆਣਾ ਵਿੱਚ ਕਿਸਾਨਾਂ ਦੇ ਸਮਰਥਨ ਵਿੱਚ ਕੱਢੇ ਗਏ ਮਾਰਚ ’ਚ ਸ਼ਾਮਲ ਹੋਈਆਂ ਬੀਬੀਆਂ। -ਫੋਟੋ: ਹਿਮਾਂਸ਼ੂ ਮਹਾਜਨ

ਸਤਵਿੰਦਰ ਬਸਰਾ

ਲੁਧਿਆਣਾ, 24 ਜਨਵਰੀ

ਕੇਂਦਰ ਵੱਲੋਂ ਪਾਸੇ ਕੀਤੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੇ ਕਿਸਾਨਾਂ ਦੇ ਸਮਰਥਨ ਅਤੇ ਦਿੱਲੀ ਵਿੱਚ 26 ਜਨਵਰੀ ਨੂੰ ਕੀਤੀ ਜਾ ਰਹੀ ਟਰੈਕਟਰ ਪਰੇਡ ਪ੍ਰਤੀ ਜਾਗਰੂਕਤ ਲਈ ਅੱਜ ਲੁਧਿਆਣਾ ਵਿੱਚ ਮਾਰਚ ਕੱਢਿਆ ਗਿਆ। ਇਸ ਮਾਰਚ ਵਿੱਚ ਸ਼ਹਿਰ ਅਤੇ ਆਸ-ਪਾਸ ਦੇ ਪਿੰਡਾਂ ਤੋਂ ਵੱਡੀ ਗਿਣਤੀ ’ਚ ਲੋਕ ਆਪੋ ਆਪਣੇ ਵਾਹਨਾਂ ਰਾਹੀਂ ਪਹੁੰਚੇ। ਸ਼ਹਿਰ ਦੇ ਸਾਊਥ ਸਿਟੀ ਤੋਂ ਕੱਢਿਆ ਗਿਆ ਇਹ ਜਾਗਰੂਕਤਾ ਮਾਰਚ ਵੱਖ-ਵੱਖ ਥਾਵਾਂ ਤੋਂ ਹੁੰਦਾ ਹੋਇਆ ਲਾਢੋਵਾਲ ਪਹੁੰਚਿਆ ਅਤੇ ਉੱਥੋਂ ਵਾਪਸ ਸਾਊਥ ਸਿਟੀ ਆ ਕਿ ਸਮਾਪਤ ਹੋਇਆ। ਇਸ ਮਾਰਚ ਵਿੱਚ ਟਰੈਕਟਰ-ਟਰਾਲੀਆਂ, ਮੋਟਰਸਾਈਕਲ, ਜੀਪਾਂ, ਸਕੂਟਰਾਂ ਤੇ ਕਾਰਾਂ ਰਾਹੀਂ ਲੋਕ ਪਹੁੰਚੇ ਹੋਏ ਸਨ। ਮਾਰਚ ਦੀ ਵੱਡੀ ਪ੍ਰਾਪਤੀ ਇਹ ਰਹੀ ਕਿ ਇਸ ਵਿੱਚ ਮਰਦਾਂ ਦੇ ਨਾਲ ਨਾਲ ਵੱਡੀ ਗਿਣਤੀ ’ਚ ਔਰਤਾਂ ਪਰਿਵਾਰਾਂ ਸਮੇਤ ਪਹੁੰਚੀਆਂ ਹੋਈਆਂ ਸਨ। ਮਾਰਚ ਵਿੱਚ ਕਈ ਟਰਾਲੀਆਂ ਅਜਿਹੀਆਂ ਵੀ ਸਨ ਜਿਨ੍ਹਾਂ ’ਤੇ ਕਿਸਾਨ ਅੰਦੋਲਨ ਨੂੰ ਦਰਸਾਉਂਦੀਆਂ ਸੁੰਦਰ ਪੇਂਟਿੰਗਾਂ ਲੱਗੀਆਂ ਹੋਈਆਂ ਸਨ। ਇਸ ਜਾਗਰੂਕਤਾ ਮਾਰਚ ਦੇ ਪ੍ਰਬੰਧਕਾਂ ਦਵਿੰਦਰ ਸਿੰਘ ਨਾਗੀ, ਬਲਵਿੰਦਰ ਸਿੰਘ, ਕੁਲਵੰਤ ਸੇਖੋਂ ਅਤੇ ਅੰਮ੍ਰਿਤ ਸਮਸ਼ੇਰ ਸਿੰਘ ਨੇ ਦੱਸਿਆ ਕਿ ਸਵੇਰੇ 10 ਵਜੇ ਸਾਊਥ ਸਿਟੀ ਤੋਂ ਸ਼ੁਰੂ ਹੋਈ ਇਸ ਯਾਤਰਾ ਨੂੰ ਰਸਤੇ ਵਿੱਚ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਪਾਸ ਕੀਤੇ ਖੇਤੀ ਕਾਨੂੰਨ ਨਾ ਸਿਰਫ ਕਿਸਾਨ ਸਗੋਂ ਆਮ ਲੋਕਾਂ ਵਿਰੋਧੀ ਹੋਣ ਕਰਕੇ ਹਰ ਵਰਗ ਕਿਸਾਨਾਂ ਨੂੰ ਸਮਰਥਨ ਦੇ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਇਸ ਰੈਲੀ ਵਿੱਚ ਰਣਜੋਧ ਸਿੰਘ ਕਿਸਾਨੀ ਸੰਘਰਸ਼ ਵਾਲੀ ਪੇਂਟਿੰਗ ਨਾਲ ਸਜਾਈ ਟਰਾਲੀ ਲੈ ਕੇ ਪਹੁੰਚੇ ਹੋਏ ਸਨ, ਹਾਰਲੇ ਕੰਪਨੀ ਵੱਲੋਂ ਵੀ ਕਈ ਮੋਟਰ-ਸਾਈਕਲ ਸਵਾਰ ਇਸ ਰੈਲੀ ਦਾ ਹਿੱਸਾ ਬਣੇ। ਇਸ ਤੋਂ ਇਲਾਵਾਂ ਧਨੌਲਾ ਨੇੜੇ ਦਿੱਲੀ ਕਿਸਾਨ ਸੰਘਰਸ਼ ਤੋਂ ਵਾਪਸੀ ਮੌਕੇ ਸ਼ਹੀਦ ਹੋਏ ਜਾਂਗਪੁਰ ਦੇ ਹਰਜਿੰਦਰ ਸਿੰਘ ਦਾ ਪਰਿਵਾਰ ਵੀ ਵਿਸ਼ੇਸ਼ ਤੌਰ ’ਤੇ ਪਹੁੰਚਿਆ ਹੋਇਆ ਸੀ। ਜਾਗਰੂਕਤਾ ਮਾਰਚ ਦੌਰਾਨ ਵੱਧ ਤੋਂ ਵੱਧ ਲੋਕਾਂ ਨੂੰ ਕਿਸਾਨਾਂ ਵੱਲੋਂ 26 ਜਨਵਰੀ ਨੂੰ ਦਿੱਲੀ ਵਿੱਚ ਕੀਤੀ ਜਾ ਰਹੀ ਟਰੈਕਟਰ ਪਰੇਡ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All