ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 1 ਨਵੰਬਰ
ਕੇਂਦਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਇਥੋਂ ਦੇ ਰੇਲਵੇ ਪਲੇਟਫਾਰਮ ’ਤੇ ਸ਼ੁਰੂ ਹੋਇਆ ਕਿਸਾਨੀ ਸੰਘਰਸ਼ ਇਕ ਮਹੀਨੇ ਤੋਂ ਜਾਰੀ ਹੈ। ਅੱਜ ਦੇ ਧਰਨੇ ਮੌਕੇ ਕਿਸਾਨਾਂ ਤੇ ਮਜ਼ਦੂਰਾਂ ਵੱਲੋਂ 1984 ’ਚ ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ਅਤੇ ਖੇਤਰਾਂ ’ਚ ਸਿੱਖਾਂ ’ਤੇ ਹੋਏ ਹਮਲਿਆਂ ਅਤੇ ਕਤਲੇਆਮ ’ਚ ਜਾਨ ਗਵਾਉਣ ਵਾਲਿਆਂ, ਗਦਰ ਲਹਿਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਗਦਰੀ ਬਾਬਿਆਂ ਨੂੰ ਯਾਦ ਕਰਦਿਆਂ ਪਰਵਾਰ ਗਾਲਬਿ, ਇੰਦਰਜੀਤ ਧਾਲੀਵਾਲ, ਬਲਵਿੰਦਰ ਕਮਾਲਪੁਰਾ, ਕੰਵਲਜੀਤ ਖੰਨਾ ਅਤੇ ਰੋਡਵੇਜ਼ ਮੁਲਾਜ਼ਮ ਆਗੂ ਜਗਦੀਸ਼ ਸਿੰਘ ਨੇ ਆਖਿਆ ਕਿ ਮੋਦੀ ਨੇ ਮਾਲਗੱਡੀਆਂ ਬੰਦ ਕਰਕੇ ਪੰਜਾਬ ਦੀ ਆਰਥਿਕ ਨਾਕਾਬੰਦੀ ਕੀਤੀ ਹੈ। ਉਨ੍ਹਾਂ ਆਖਿਆ ਕਿ ਪੰਜਾਬ ਦਾ ਕਿਸਾਨ ਵਿਚ ਨਵੇਂ ਪਰਾਲੀ ਆਰਡੀਨੈਂਸ ਕਾਰਨ ਰੋਸ ਹੈ ਜਿਸ ਦਾ ਵਿਰੋਧ ਕੀਤਾ ਜਾਵੇਗਾ।