ਪੱਤਰ ਪ੍ਰੇਰਕ
ਕੁੱਪ ਕਲਾਂ, 9 ਸਤੰਬਰ
ਸਹਿਕਾਰੀ ਸੰਸਥਾ ਇਫ਼ਕੋ ਵੱਲੋਂ ਕੋਆਪਰੇਟਿਵ ਸੁਸਾਈਟੀ ਕੁੱਪ ਕਲਾਂ ਵਿੱਚ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ। ਫ਼ੀਲਡ ਅਫਸਰ ਡਾ. ਰੁਪੇਸ਼ ਮੋਂਗਾ ਨੇ ਕਿਹਾ ਕਿ ਅਦਾਰਾ ਇਫ਼ਕੋ ਵਲੋਂ ਕਿਸਾਨਾਂ ਦੀ ਖੇਤੀ ਆਮਦਨ ’ਚ ਵਾਧਾ ਕਰਨ ਦੇ ਮੰਤਵ ਨਾਲ ਵੱਖ ਵੱਖ ਪ੍ਰੋਗਰਾਮ ਉਲੀਕੇ ਜਾਂਦੇ ਹਨ। ਅਰਵਿੰਦ ਸਿੰਘ ਇੰਚਾਰਜ ਪਟਿਆਲਾ ਨੇ ਮੁੱਖ ਫ਼ਸਲਾਂ ਦੀਆਂ ਬਿਮਾਰੀਆਂ ਤੇ ਉਨ੍ਹਾਂ ਦੀ ਰੋਕਥਾਮ ਸਬੰਧੀ ਦੱਸਿਆ ਕਿ ਇਫ਼ਕੋ ਦੇਸ਼ ਦਾ ਇੱਕ ਮਾਤਰ ਅਦਾਰਾ ਹੈ, ਜੋ ਕਿਸਾਨਾਂ ਨੂੰ ਦਵਾਈ ਖ੍ਰੀਦਣ ’ਤੇ 1 ਲੱਖ ਰੁਪਏ ਤੱਕ ਦਾ ਦੁਰਘਟਨਾ ਬੀਮਾ ਮੁਫ਼ਤ ਕਰ ਕੇ ਦਿੰਦੀ ਹੈ।