ਪੱਤਰ ਪ੍ਰੇਰਕ
ਰਾਏਕੋਟ, 19 ਸਤੰਬਰ
ਗੁੱਗਾ ਮੈੜੀ ਸੇਵਾ ਸਮਿਤੀ ਵੱਲੋਂ ਅੱਜ ਚੌਦਸ ਦਾ ਮੇਲਾ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਪੁੱਜੀਆਂ ਸੰਗਤਾਂ ਨੇ ਆਪਣੀ ਹਾਜ਼ਰੀ ਦਰਜ ਕਰਵਾਈ। ਇਸ ਮੌਕੇ ਇਲਾਕਾ ਅਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਕਮੇਟੀ ਵੱਲੋਂ ਸੰਗਤਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ, ਜਿਸ ਦਾ ਉਦਘਾਟਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਜਗਜੀਤ ਸਿੰਘ ਤਲਵੰਡੀ ਵੱਲੋਂ ਕੀਤਾ ਗਿਆ। ਇਸ ਮੌਕੇ ਪ੍ਰਧਾਨ ਨਰਿੰਦਰ ਕੁਮਾਰ ਡਾਬਰ ਅਤੇ ਚੇਅਰਮੈਨ ਮਨੋਹਰ ਲਾਲ ਲਾਡੀ ਨੇ ਦੱਸਿਆ ਕਿ ਰਾਏਕੋਟ ’ਚ ਲੱਗਦਾ ਸਾਲਾਨਾ ਮੇਲਾ 22, 23 ਅਤੇ 24 ਸਤੰਬਰ ਨੂੰ ਮਨਾਇਆ ਜਾਵੇਗਾ।