ਪੱਤਰ ਪ੍ਰੇਰਕ
ਰਾਏਕੋਟ, 17 ਮਾਰਚ
ਸਵਰਗੀ ਜਗਤਾਰ ਸਿੰਘ ਸਿੱਧੂ (ਡੇਅਰੀ ਵਾਲਾ) ਦੇ ਪਰਿਵਾਰ ਵੱਲੋਂ ਸਮੂਹ ਗ੍ਰਾਮ ਪੰਚਾਇਤ ਅਤੇ ਸਪੋਰਟਸ ਕਲੱਬਾਂ ਦੇ ਸਹਿਯੋਗ ਨਾਲ ਗੁਰਦੁਆਰਾ ਗੁਰੂਸਰ ਸਾਹਿਬ, ਪਿੰਡ ਜੌਹਲਾਂ ਵਿੱਚ 13ਵਾਂ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਗਾਇਆ ਗਿਆ ਜਿਸਦਾ ਉਦਘਾਟਨ ਬਾਬਾ ਰਾਮਦਾਸ ਜੌਹਲਾਂ ਵਾਲਿਆਂ ਵੱਲੋਂ ਰਬਿਨ ਕੱਟ ਕੇ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਇਲਾਜ ਮਹਿੰਗਾ ਹੋਣ ਕਰਕੇ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਚੁੱਕਾ ਹੈ, ਇਸ ਲਈ ਮੁਫ਼ਤ ਕੈਂਪ ਲਗਵਾ ਕੇ ਲੋੜਵੰਦਾਂ ਦਾ ਇਲਾਜ ਕਰਵਾਉਣਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਇਸ ਮੌਕੇ ਬਾਠ ਚੈਰੀਟੇਬਲ ਹਸਪਤਾਲ ਜਲਾਲਦੀਵਾਲ ਦੇ ਡਾ. ਗੁਰਲਾਭ ਸਿੰਘ ਦੀ ਅਗਵਾਈ ਵਾਲੀ ਟੀਮ ਵੱਲੋਂ 197 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ, ਜਦਕਿ 22 ਮਰੀਜ਼ ਲੈਨਜ਼ ਪਾਉਣ ਲਈ ਚੁਣੇ ਗਏ।