ਪੱਤਰ ਪ੍ਰੇਰਕ
ਸਮਰਾਲਾ, 13 ਜੂਨ
ਸ਼ਹਿਰ ਦੀ ਇਕ ਕਲੋਨੀ ਵਿੱਚ ਚੱਲ ਰਹੇ ਦੇਹ ਵਪਾਰ ਦੇ ਅੱਡੇ ਨੂੰ ਬੇਨਕਾਬ ਕਰਦੇ ਹੋਏ ਸਥਾਨਕ ਪੁਲੀਸ ਨੇ ਇਕ ਘਰ ਵਿੱਚੋਂ ਕਈ ਮੁੰਡੇ-ਕੁੜੀਆਂ ਨੂੰ ਇਤਰਾਜ਼ਯੋਗ ਹਾਲਤ ਵਿੱਚ ਕਾਬੂ ਕੀਤਾ ਹੈ। ਪੁਲੀਸ ਨੇ ਇਸ ਸਬੰਧ ਵਿੱਚ ਅੱਡੇ ਦੀ ਸੰਚਾਲਿਕਾ ਸਮੇਤ 7 ਵਿਅਕਤੀਆਂ ’ਤੇ ਦੇਹ ਵਪਾਰ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਅਨੁਸਾਰ ਸਥਾਨਕ ਥਾਣਾ ਮੁਖੀ ਇੰਸਪੈਕਰ ਕੁਲਵੰਤ ਸਿੰਘ ਨੂੰ ਇਲਾਕੇ ਵਿੱਚ ਕੀਤੀ ਗਈ ਨਾਕਾਬੰਦੀ ਦੌਰਾਨ ਇਤਲਾਹ ਮਿਲੀ ਕਿ ਇਕ ਔਰਤ ਆਪਣੇ ਘਰ ਵਿੱਚ ਬਾਹਰੋਂ ਲੜਕੀਆਂ ਨੂੰ ਬੁਲਾ ਕੇ ਜਿਸਮ ਫਰੋਸ਼ੀ ਦਾ ਧੰਦਾ ਕਰਵਾਉਂਦੀ ਹੈ। ਇਸ ’ਤੇ ਪੁਲੀਸ ਨੇ ਉਕਤ ਘਰ ’ਤੇ ਛਾਪੇ ਮਾਰ ਕੇ ਉਥੋਂ ਦੋ ਲੜਕੀਆਂ ਸਮੇਤ ਕੁਝ ਵਿਅਕਤੀਆਂ ਨੂੰ ਕਾਬੂ ਕਰਦੇ ਹੋਏ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਾਬੂ ਕੀਤੀਆਂ ਲੜਕੀਆਂ ਵਿੱਚੋਂ ਇਕ ਲੜਕੀ ਅੰਮ੍ਰਿਤਸਰ ਤੇ ਦੂਜੀ ਲੜਕੀ ਯੂਪੀ ਦੀ ਰਹਿਣ ਵਾਲੀ ਹੈ।