ਖੇਤਰੀ ਪ੍ਰਤੀਨਿਧ
ਲੁਧਿਆਣਾ, 1 ਜੂਨ
ਸ਼ਹਿਰ ਦੇ ਏਡਿਡ ਅਤੇ ਅਨ-ਏਡਿਡ ਕਾਲਜਾਂ ਦੇ ਪ੍ਰਬੰਧਕਾਂ, ਪ੍ਰਿੰਸੀਪਲਾਂ ਅਤੇ ਅਧਿਆਪਕਾਂ ਦੇ ਧਰਨਿਆਂ ਕਰਕੇ ਅੱਜ ਕਾਲਜਾਂ ਵਿਦਿਆਰਥੀਆਂ ਨੇ ਐਸਸੀਡੀ ਸਰਕਾਰੀ ਕਾਲਜ ਅਤੇ ਹੋਰ ਕਈ ਸਕੂਲਾਂ ਵਿੱਚ ਬਣੇ ਪ੍ਰੀਖਿਆ ਕੇਂਦਰਾਂ ਵਿੱਚ ਪ੍ਰੀਖਿਆ ਦਿੱਤੀ। ਅੱਜ ਜੀਟੀਬੀ ਨੈਸ਼ਨਲ ਕਾਲਜ, ਸਵਾਮੀ ਗੰਗਾ ਗਿਰੀ ਜੰਤਾ ਗਰਲਜ਼ ਕਾਲਜ, ਖਾਲਸਾ ਕਾਲਜ ਫਾਰ ਵਿਮੈਨ ਸਿੱਧਵਾਂ ਦੇ ਵਿਦਿਆਰਥੀ ਜੀਐਸਐਸਐਸ ਸਕੂਲ ਦਾਖਲਾ, ਸ਼ਮੀ ਰਾਮ ਕਾਲਜ ਦੇ ਵਿਦਿਆਰਥੀ ਜੀਐਸਐਸ ਫਾਰ ਗਰਲਜ਼ ਦਾਖਾ ਵਿੱਚ ਪ੍ਰੀਖਿਆ ਦੇਣ ਆਏ। ਐਲਆਰਡੀਏਵੀ ਕਾਲਜ ਜਗਰਾਉਂ ਦੇ ਵਿਦਿਆਰਥੀਆਂ ਨੇ ਐਸ. ਗੌਰਮਿੰਟ ਕਾਲਜ ਆਫ ਸਾਇੰਸ ਐਜੂਕੇਸ਼ਨ ਐਂਡ ਰਿਸਰਚ ਜਗਰਾਉਂ ਵਿੱਚ, ਏਐਸ ਕਾਲਜ ਫਾਰ ਵੂਮੈਨ ਖੰਨਾ ਤੇ ਏਐਸ ਕਾਲਜ ਖੰਨਾ ਦੇ ਵਿਦਿਆਰਥੀਆਂ ਨੇ ਕਿਸ਼ੋਰੀ ਲਾਲ ਜੇਠੀ ਗੌਰਮਿੰਟ ਗਰਲਜ਼ ਸਕੂਲ ਖੰਨਾ, ਗੋਬਿੰਦਗੜ੍ਹ ਪਬਲਿਕ ਕਾਲਜ ਅਲੋਹਰ, ਜੀਜੀਐਸ ਖਾਲਸਾ ਕਾਲਜ ਫਾਰ ਵੂਮੈਨ ਝਾੜਸਾਹਿਬ, ਗੁਰੂ ਨਾਨਕ ਨੈਸ਼ਨਲਕਾਲਜ ਦੋਰਾਹਾ, ਮਾਲਵਾ ਕਾਲਜ ਸਮਰਾਲਾ, ਮਾਤਾ ਗੰਗਾ ਖਾਲਸਾ ਕਾਲਜ ਫਾਰ ਗਰਲਜ਼ ਕੋਟਾਂ ਦੇ ਵਿਦਿਆਰਥੀਆਂ ਨੇ ਏਐਸ ਸੀਨੀ. ਸੈਕੰ. ਸਕੂਲ ਖੰਨਾ, ਖਾਲਸਾ ਕਾਲਜ ਫਾਰ ਵੂਮੈਨ ਸਿਵਲ ਲਾਈਨ, ਐਸਡੀਪੀ ਕਾਲਜ ਫਾਰ ਵਿਮੈਨ ਦੇ ਵਿਦਿਆਰਥੀਆਂ ਨੇ ਐਸਐਸਐਸ ਸਕੂਲ ਜਵਾਹਰ ਨਗਰ, ਮਾਸਟਰ ਤਾਰਾ ਸਿੰਘ ਕਾਲਜ, ਗੁਰੂ ਨਾਨਕ ਖਾਲਸਾ ਕਾਲਜ ਫਾਰ ਵੂਮੈਨ, ਰਾਮਗੜ੍ਹੀਆ ਗਰਲਜ਼ ਕਾਲਜ, ਦੇ ਵਿਦਿਆਰਥੀਆਂ ਨੇ ਆਰਐਸ ਮਾਡਲ ਸਕੂਲ, ਡੀਡੀ ਜੈਨ ਕਾਲਜ, ਗੁਰੂ ਨਾਨਕ ਗਰਲਜ਼ ਕਾਲਜ, ਜੀਜੀਐਸ ਖਾਲਸਾ ਕਾਲਜ ਕਮਲਪੁਰਾ ਦੇ ਵਿਦਿਆਰਥੀਆਂ ਨੇ ਰੈਜੀਡੈਂਸੀਅਲ ਸਕੂਲ ਆਫ ਮੈਰੀਟੋਰੀਅਸ ਸਟੂਡੈਂਟ ਵਿੱਚ, ਕਮਲਾ ਲੋਹਟੀਆ ‘ਚ ਪ੍ਰੀਖਿਆ ਦਿੱਤੀ।