ਜਗਰਾਉਂ: ਪੰਜਾਬ ਰਾਜ ਪਾਵਰਕੌਮ ਵਿਭਾਗ ਦੇ ਉਪ-ਮੰਡਲ ਜਗਰਾਉਂ ’ਚ ਐਕਸੀਅਨ ਦਫਤਰ ’ਚ ਬਤੌਰ ਸਹਾਇਕ ਸੇਵਾਵਾਂ ਨਿਭਾਉਣ ਵਾਲੇ ਬਲਵਿੰਦਰ ਕੌਰ ਬਰਾੜ ਨੂੰ ਦਫਤਰ ਦੇ ਮੁਲਾਜ਼ਮਾਂ ਵੱਲੋਂ ਵਿਦਾਇਗੀ ਦਿੱਤੀ ਗਈ। ਉਨ੍ਹਾਂ ਵੱਲੋਂ ਨਿਰੰਤਰ ਅਤੇ ਇਮਾਨਦਾਰੀ ਨਾਲ ਦਿੱਤੀਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਇੰਜਨੀਅਰ ਗੁਰਪ੍ਰੀਤ ਸਿੰਘ ਐਕਸੀਅਨ ਨੇ ਆਖਿਆ ਕਿ ਬਲਵਿੰਦਰ ਕੌਰ ਬਰਾੜ ਨੇ ਮਹਿਕਮੇ ’ਚ ਰਹਿੰਦਿਆਂ ਅਦਾਰੇ ਦੀ ਬਿਹਤਰੀ ਲਈ ਦਿਲੋਂ ਕੰਮ ਕੀਤਾ ਹੈ। ਉਨ੍ਹਾਂ ਵੱਲੋਂ ਨਿਭਾਈਆਂ ਅਣਥਕ ਜ਼ਿੰਮੇਵਾਰੀਆਂ ਨੂੰ ਯਾਦ ਰੱਖਿਆ ਜਾਵੇਗਾ ਤਾਂ ਜੋ ਨਵੇਂ ਮੁਲਾਜ਼ਮ ਉਨ੍ਹਾਂ ਤੋਂ ਸੇਧ ਲੈ ਸਕਣ। ਮੁਲਾਜ਼ਮ ਆਗੂ ਪਰਮਜੀਤ ਚੀਮਾਂ ਨੇ ਬਲਵਿੰਦਰ ਬਰਾੜ ਬਾਰੇ ਆਖਿਆ ਕਿ ਉਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਇਆ। ਉਨ੍ਹਾਂ ਤੋਂ ਇਲਾਵਾ ਵਨੀਤਾ ਰਾਣੀ, ਨੀਤੂ ਬਾਲਾ, ਲਵਜੋਤ ਕੌਰ, ਗੁਰਦੀਪ ਕੌਰ, ਸੁਖਮਿੰਦਰ ਸਿੰਘ, ਜਗਦੀਸ਼ ਸਿੰਘ ਲੱਖਾ, ਜਤਿੰਦਰਪਾਲ ਡੱਲਾ, ਪ੍ਰਭਦੀਪ ਲੱਖਾ, ਪਵਿੱਤਰ ਸਿੰਘ ਗਾਲਬਿ, ਸੁਭਾਸ਼ ਕੁਮਾਰ ਨੇ ਸਨਮਾਨ ਚਿੰਨ੍ਹ ਦੇ ਕੇ ਬਲਵਿੰਦਰ ਬਰਾੜ ਨੂੰ ਸਨਮਾਨਿਤ ਕੀਤਾ। -ਪੱਤਰ ਪ੍ਰੇਰਕ