ਖੰਨਾ: ਵਾਤਾਵਰਨ ਨੂੰ ਸਾਫ਼ ਰੱਖਣ ਲਈ ‘ਰੁੱਖ ਲਗਾਓ-ਵਾਤਾਵਰਨ ਬਚਾਓ’ ਸੰਸਥਾ ਨੇ ਵਾਰਡ ਨੰਬਰ-23 ਵਿਚ ਹਰਪ੍ਰੀਤ ਸਿੰਘ ਪ੍ਰਿੰਸ ਦੀ ਅਗਵਾਈ ਹੇਠ ਬੂਟੇ ਲਾਏ। ਕੌਂਸਲਰ ਸੁਖਮਨਜੀਤ ਸਿੰਘ ਨੇ ਸੰਸਥਾ ਵੱਲੋਂ ਸ਼ੁਰੂ ਕੀਤੀ ਮੁਹਿੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਰ ਮਨੁੱਖ ਨੂੰ ਇੱਕ ਬੂਟਾ ਲਾ ਕੇ ਉਸ ਦੀ ਸੰਭਾਲ ਕਰਨੀ ਚਾਹੀਦੀ ਹੈ। ਇਸ ਮੌਕੇ ਅੰਬ, ਅਮਰੂਦ, ਨਿੰਮ ਤੇ ਜਾਮਣ ਆਦਿ ਕਿਸਮਾਂ ਦੇ ਬੂਟੇ ਲਾਏ ਗਏ। -ਨਿੱਜੀ ਪੱਤਰ ਪ੍ਰੇਰਕ