ਪੱਤਰ ਪ੍ਰੇਰਕ
ਦੋਰਾਹਾ, 18 ਦਸੰਬਰ
ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀਂ ਜਾਰੀ ਪੇਂਡੂ ਭੱਤੇ ’ਤੇ ਪਾਬੰਦੀ ਲਾਉਂਦੇ ਪੱਤਰ ਅਤੇ 6ਵੇਂ ਪੇਅ ਕਮਿਸ਼ਨ ਦੀ ਆੜ ਵਿਚ ਕੀਤੇ ਜਾ ਰਹੇ ਹੋਰ ਤਨਖਾਹ ਭੱਤਿਆਂ ਦੀ ਕਟੌਤੀ ਦੇ ਕਥਿਤ ਹਮਲੇ ਖ਼ਿਲਾਫ਼ ਅੱਜ ਇਥੋਂ ਦੇ ਬੇਅੰਤ ਸਿੰਘ ਚੌਕ ਵਿੱਚ ਸੈਂਕੜੇ ਅਧਿਆਪਕਾਂ ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਨ ਉਪਰੰਤ ਨੋਟੀਫ਼ਿਕੇਸ਼ਨ ਦੀਆਂ ਕਾਪੀਆਂ ਸਾੜੀਆਂ। ਇਸ ਮੌਕੇ ਬਿਕਰਮਜੀਤ ਸਿੰਘ ਕੱਦੋਂ, ਬਲਰਾਜ ਸਿੰਘ, ਬਲਵਿੰਦਰ ਸਿੰਘ ਅਤੇ ਕਰਮਜੀਤ ਕੌਰ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਕੱਚੇ ਅਧਿਆਪਕਾ ਨੂੰ ਪੱਕੇ ਕਰਨ ਤੋਂ ਟਾਲ ਮਟੋਲ ਦੀ ਨੀਤੀ ਅਪਣਾ ਰਹੀ ਹੈ।