ਪੱਤਰ ਪ੍ਰੇਰਕ
ਪਾਇਲ, 27 ਜੂਨ
ਗੁਰਦੁਆਰਾ ਮੰਜੀ ਸਾਹਿਬ ਕੋਟਾਂ ਪਾਤਸ਼ਾਹੀ ਛੇਵੀਂ ਵਿਖੇ ਗੁਰੂ ਰਵਿਦਾਸ ਵਿਸ਼ਵ ਮਹਾਂਪੀਠ ਲੁਧਿਆਣਾ ਦੇ ਅਹੁਦੇਦਾਰਾਂ ਦੀ ਮੀਟਿੰਗ ਸੂਬਾ ਪ੍ਰਧਾਨ ਮਨਜੀਤ ਬਾਲੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਜ਼ਿਲ੍ਹਾ ਪ੍ਰਧਾਨ ਕਮਾਂਡਰ ਬਲਬੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਜ਼ਿਲ੍ਹਾ ਲੁਧਿਆਣਾ ਦੀ ਕਾਰਜਕਾਰਨੀ ਦੇ ਨਵੇਂ ਅਹੁਦੇਦਾਰਾਂ ਦਾ ਗਠਨ ਕੀਤਾ ਗਿਆ। ਕਮਾਂਡਰ ਬਲਵੀਰ ਸਿੰਘ ਅਤੇ ਕਮੇਟੀ ਮੈਂਬਰ ਹਰਪਾਲ ਸਿੰਘ ਜੱਲ੍ਹਾ ਨੇ ਆਖਿਆ ਕਿ ਗੁਰੂ ਰਵਿਦਾਸ ਵਿਸ਼ਵ ਮਹਾਂਪੀਠ ਇੱਕ ਨਿਰੋਲ ਧਾਰਮਿਕ ਸੰਸਥਾ ਹੈ ਅਤੇ ਇਸ ਦਾ ਮੁੱਖ ਉਦੇਸ਼ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀ ਸੋਚ, ਸਿੱਖਿਆਵਾਂ ਅਤੇ ਉਪਦੇਸ਼ ਨੂੰ ਘਰ ਘਰ ਪਹੁੰਚਾਉਣਾ ਹੈ। ਆਗੂਆਂ ਨੇ ਆਖਿਆ ਕਿ ਇਹ ਸੰਸਥਾ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਲੋਕ ਭਲਾਈ ਲਈ ਕੰਮ ਕਰਦੀ ਰਹੇਗੀ। ਇਸ ਮੌਕੇ ਸਰਬਸੰਮਤੀ ਨਾਲ ਬਲਵੀਰ ਚੰਦ, ਨਿਰਮਲ ਸਿੰਘ ਗਹਿਲੇਵਾਲ, ਪਿਆਰਾ ਸਿੰਘ ਭੱਟੀਆਂ, ਤਰਸੇਮ ਲਾਲ ਜਿੰਮੀ, ਦਵਿੰਦਰ ਸਿੰਘ ਸਾਂਪਲਾ, ਅਮਨ ਵਿੱਕੀ ਸ਼ੇਰਪੁਰਾ ਨੂੰ ਵਾਈਸ ਪ੍ਰਧਾਨ ਤੇ ਨਿਰਮਲ ਸਿੰਘ ਡੀ ਪੀ ਡੀ ਓ ਬਿਲਾਸਪੁਰ, ਹਰਪਾਲ ਸਿੰਘ ਜੱਲ੍ਹਾ ਮੈਂਬਰ ਐੱਸ ਜੀ ਪੀ ਸੀ, ਜਰਨੈਲ ਸਿੰਘ ਇਯਾਲੀ ਨੂੰ ਜਨਰਲ ਸਕੱਤਰ, ਬਲਵੀਰ ਸਿੰਘ ਸਾਂਪਲਾ ਨੂੰ ਖਜ਼ਾਨਚੀ, ਗੁਰਪ੍ਰੀਤ ਸਿੰਘ ਮਹਿਦੂਦਾਂ ਨੂੰ ਮੀਡੀਆ ਸਕੱਤਰ, ਗੁਰਦਿਆਲ ਚੰਦ ਨੂੰ ਕੋਆਰਡੀਨੇਟਰ ਅਤੇ ਕ੍ਰਿਸ਼ਨ ਧੀਰ, ਐਡਵੋਕੇਟ ਬਿਪਨਜੀਤ ਸਿੰਘ, ਗੁਰਮੇਲ ਸਿੰਘ ਮਿੰਟੂ ਭਾਮੀਆਂ, ਜੀਤ ਸਿੰਘ ਜੱਸੋਵਾਲ, ਦੇਸ ਰਾਜ, ਬਲਬੀਰ ਸਿੰਘ ਨੂੰ ਸਕੱਤਰ ਅਤੇ ਬਲਦੇਵ ਸਿੰਘ ਮੁੰਡੀਆਂ ਨੂੰ ਦਫ਼ਤਰ ਸਕੱਤਰ ਨਿਯੁਕਤ ਕੀਤਾ ਗਿਆ ਹੈ।