ਪਾਇਲ: ‘ਆਪ’ ਦੇ ਸੀਨੀਅਰ ਆਗੂ ਬੂਟਾ ਸਿੰਘ ਗਿੱਲ ਰਾਣੋ ਨੇ ਕਿਹਾ ਕਿ 10 ਮਾਰਚ ਨੂੰ ਚੋਣਾਂ ਦੇ ਨਤੀਜੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਆਉਣਗੇ ਅਤੇ ਪੰਜਾਬ ਵਿੱਚ ਆਪ ਦੀ ਸਰਕਾਰ ਭਾਰੀ ਬਹੁਮਤ ਨਾਲ ਬਣੇਗੀ। ਹੋਂਦ ਚਿੱਲੜ ਕਾਂਡ ਦੌਰਾਨ ਮਾਰੇ ਗਏ ਸਿੱਖ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਵਾਲੇ ਹਲਕਾ ਪਾਇਲ ਤੋਂ ‘ਆਪ’ ਉਮੀਦਵਾਰ ਮਨਵਿੰਦਰ ਸਿੰਘ ਗਿਆਸਪੁਰਾ ਦੀ ਰਿਕਾਰਡ ਤੋੜ ਜਿੱਤ ਹੋਵੇਗੀ। ਬੂਟਾ ਸਿੰਘ ਰਾਣੋ ਨੇ ਕਿਹਾ ਕਿ ‘ਆਪ’ ਦੀ ਹਵਾ ਕਾਰਨ ਵਿਰੋਧੀ ਆਗੂਆਂ ਦੇ ਚਿਹਰਿਆਂ ’ਤੇ ਉਦਾਸੀ ਸਾਈ ਹੋਈ ਹੈ। -ਪੱਤਰ ਪ੍ਰੇਰਕ