ਪੱਤਰ ਪ੍ਰੇਰਕ
ਮਾਛੀਵਾੜਾ, 1 ਜੂਨ
ਇੱਥੇ ਅੱਜ ਪਾਵਰਕੌਮ ਸਬ-ਡਿਵੀਜ਼ਨ ਮਾਛੀਵਾੜਾ ਦੀ ਟੈਕਨੀਕਲ ਸਰਵਿਸਜ਼ ਯੂਨੀਅਨ ਦੀ ਮੀਟਿੰਗ ਹੋਈ, ਜਿਸ ਵਿੱਚ ਸਰਬਸੰਮਤੀ ਨਾਲ ਨਵੀਂ ਕਮੇਟੀ ਦੀ ਚੋਣ ਕੀਤੀ ਗਈ। ਇਸ ਦੌਰਾਨ ਪਿਛਲੀ ਕਮੇਟੀ ਨੂੰ ਭੰਗ ਕਰ ਕੇ ਨਵੀਂ ਕਮੇਟੀ ਦੀ ਚੋਣ ਕੀਤੀ ਗਈ। ਚੋਣ ਇਜਲਾਸ ਦੀ ਕਾਰਵਾਈ ਚੋਣ ਨਿਗਰਾਨ ਮੰਡਲ ਪ੍ਰਧਾਨ ਸੰਗਤ ਸਿੰਘ ਸੇਖੋਂ, ਦਰਸ਼ਨ ਸਿੰਘ ਢੰਡਾ ਤੇ ਰੂਲਦਾ ਸਿੰਘ ਖਮਾਣੋ ਅਤੇ ਅਮਰਜੀਤ ਸਿੰਘ ਕੰਗ ਮਾਛੀਵਾੜਾ ਨੂੰ ਸੌਂਪੀ ਗਈ। ਚੋਣ ਦੌਰਾਨ ਜੰਗ ਸਿੰਘ ਨੂੰ ਪ੍ਰਧਾਨ, ਖੜਕ ਸਿੰਘ ਗੜ੍ਹੀ ਮੀਤ ਪ੍ਰਧਾਨ, ਜਤਿੰਦਰ ਕੁਮਾਰ ਸਕੱਤਰ, ਕਰਮ ਸਿੰਘ ਸਹਾਇਕ ਸਕੱਤਰ, ਪ੍ਰਵੇਸ਼ ਕੁਮਾਰ ਜੈਨ ਨੂੰ ਕੈਸ਼ੀਅਰ ਚੁਣ ਲਿਆ ਗਿਆ।