ਪੱਤਰ ਪ੍ਰੇਰਕ
ਮਾਛੀਵਾੜਾ, 24 ਸਤੰਬਰ
ਮਲਟੀਪਰਪਜ਼ ਹੈਲਥ ਐਂਪਲਾਈਜ਼ ਯੂਨੀਅਨ ਮਾਛੀਵਾੜਾ ਦੀ ਮੀਟਿੰਗ ਪ੍ਰਧਾਨ ਕੁਲਪ੍ਰੀਤ ਸਿੰਘ ਸਮਰਾ ਦੀ ਪ੍ਰਧਾਨਗੀ ਹੇਠ ਮੁੱਢਲੇ ਸਿਹਤ ਕੇਂਦਰ ਵਿਖੇ ਹੋਈ, ਜਿਸ ਵਿਚ ਨਵੇਂ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਇਸ ਦੌਰਾਨ ਮਲਟੀਪਰਪਜ਼ ਕੇਡਰ ਦੀਆਂ ਸਮੱਸਿਆਵਾਂ ਬਾਰੇ ਵਿਚਾਰ-ਚਰਚਾ ਵੀ ਹੋਈ। ਮੀਟਿੰਗ ਵਿੱਚ ਸੂਬਾ ਸਕੱਤਰ ਦਵਿੰਦਰ ਸਿੰਘ, ਮੀਤ ਪ੍ਰਧਾਨ ਰਾਜੇਸ਼ ਗਰਗ, ਸਕੱਤਰ ਅਮਨਦੀਪ ਸਿੰਘ, ਜਰਨੈਲ ਸਿੰਘ ਬਰਨਾਲਾ, ਮੁੱਖ ਸਲਾਹਕਰ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਨਵੇਂ ਅਹੁਦੇਦਾਰਾਂ ਦੀ ਚੋਣ ਦੌਰਾਨ ਸਤਵੰਤ ਸਿੰਘ ਕੰਬੋਜ ਨੂੰ ਪ੍ਰਧਾਨ, ਕਰਮਜੀਤ ਕੌਰ ਨੂੰ ਮੀਤ ਪ੍ਰਧਾਨ, ਮਨਮੋਹਨ ਸਿੰਘ ਤੇ ਕਿਰਨ ਬਾਲਾ ਨੂੰ ਜਨਰਲ ਸਕੱਤਰ, ਗਿਆਨ ਸਿੰਘ ਤੇ ਕਮਲਜੀਤ ਕੌਰ ਨੂੰ ਵਿੱਤ ਸਕੱਤਰ, ਜਰਨੈਲ ਸਿੰਘ ਤੇ ਕੁਲਬੀਰ ਕੌਰ ਨੂੰ ਮੁੱਖ ਸਲਾਹਕਾਰ, ਜਗਪ੍ਰੀਤ ਸਿੰਘ ਤੇ ਪੁਸ਼ਪਿੰਦਰ ਕੌਰ ਨੂੰ ਪ੍ਰੈੱਸ ਸਕੱਤਰ, ਰਣਧੀਰ ਸਿੰਘ ਤੇ ਲਖਵੀਰ ਸਿੰਘ ਨੂੰ ਦਫ਼ਤਰ ਪ੍ਰਬੰਧਕ ਤੋਂ ਇਲਾਵਾ ਗੁਰਪ੍ਰੀਤ ਸਿੰਘ, ਰਾਜਪਾਲ ਸਿੰਘ, ਪਰਮਵੀਰ ਸਿੰਘ, ਦਰਸ਼ਨ ਸਿੰਘ, ਜਸਵੀਰ ਸਿੰਘ, ਗੁਰਪ੍ਰੀਤ ਸਿੰਘ, ਸੰਦੀਪ ਕੁਮਾਰ, ਜਗਤਾਰ ਸਿੰਘ, ਪਰਮਜੀਤ ਸਿੰਘ, ਮਨਜੀਤ ਕੌਰ, ਪੂਜਾ ਰਾਣੀ, ਬਲਜੀਤ ਕੌਰ, ਸਵਿਤਾ ਰਾਣੀ, ਜਸਵਿੰਦਰ ਕੌਰ ਅਤੇ ਅੰਮ੍ਰਿਤ ਕੌਰ (ਸਾਰੇ ਮੈਂਬਰ) ਚੁਣੇ ਗਏ।