ਮੁੱਲਾਂਪੁਰ ਦਾਖਾਂ: ਸਹਿਕਾਰਤਾ ਮੰਚ ਦੀ ਮੀਟਿੰਗ ਸੂਬਾਈ ਪ੍ਰਧਾਨ ਗੁਰਮੇਲ ਸਿੰਘ ਭਰੋਵਾਲ ਦੀ ਪ੍ਰਧਾਨਗੀ ਹੇਠ ਹੋਈ। ਜਥੇਬੰਦੀ ਵੱਲੋਂ ਪਿਛਲੇ ਸਮੇਂ ਦੀ ਕਾਰਗੁਜ਼ਾਰੀ ਅਤੇ ਸਹਿਕਾਰਤਾ ਨਾਲ ਜੁੜੇ ਮਸਲੇ ਵਿਚਾਰਨ ਤੋਂ ਬਾਅਦ ਜਥੇਬੰਦੀ ਦੇ ਜ਼ਿਲ੍ਹਾ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ। ਇਸ ’ਚ ਗੁਰਦੀਪ ਸਿੰਘ ਹਾਂਸ ਨੂੰ ਸਰਪ੍ਰਸਤ, ਭੁਪਿੰਦਰ ਸਿੰਘ ਮਾਂਗਟ ਨੂੰ ਚੇਅਰਮੈਨ, ਜਗਤਾਰ ਸਿੰਘ ਨੱਥੋਵਾਲ ਨੂੰ ਪ੍ਰਧਾਨ ਚੁਣਿਆ ਗਿਆ। ਇਨ੍ਹਾਂ ਤੋਂ ਇਲਾਵਾ ਜਗਦੇਵ ਸਿੰਘ ਬੀਰਮੀ, ਸੁਖਪਾਲ ਸਿੰਘ ਇਆਲੀ ਸੀਨੀਅਰ ਮੀਤ ਪ੍ਰਧਾਨ, ਦਰਸ਼ਨ ਸਿੰਘ ਰੱਬੋਂ ਜਨਰਲ ਸਕੱਤਰ, ਮੇਜਰ ਸਿੰਘ ਬੌਂਦਲੀ, ਝਰਮਲ ਸਿੰਘ ਜਟਾਣਾ ਸਕੱਤਰ ਚੁਣੇ ਗਏ। ਇਸ ਸਮੇਂ ਫ਼ੈਸਲਾ ਕੀਤਾ ਕਿ ਸੰਯੁਕਤ ਕਿਸਾਨ ਮੋਰਚਾ ਵੱਲੋਂ ਅਗਾਂਹ ਸੰਘਰਸ਼ ਦਾ ਜੋ ਵੀ ਪ੍ਰੋਗਰਾਮ ਉਲੀਕਿਆ ਜਾਵੇਗਾ ਸਹਿਕਾਰਤਾ ਮੰਚ ’ਚ ਉਸ ’ਚ ਯੋਗਦਾਨ ਪਾਵੇਗਾ। ਉਨ੍ਹਾਂ ਕਿਹਾ ਕਿ ਸਹਿਕਾਰਤਾ ਲਹਿਰ ਵਿਚ ਅਹਿਮ ਯੋਗਦਾਨ ਪਾਉਣ ਵਾਲੀਆਂ ਸੰਸਥਾਵਾਂ ਨੂਰਪੁਰ ਬੇਟ, ਬੋਪਾਰਾਏ ਕਲਾਂ ਅਤੇ ਸਵੱਦੀ ਕਲਾਂ ਦਾ ਸਨਮਾਨ ਕੀਤਾ ਗਿਆ। -ਪੱਤਰ ਪ੍ਰੇਰਕ