ਨਿੱਜੀ ਪੱਤਰ ਪ੍ਰੇਰਕ
ਪਾਇਲ, 5 ਜੁਲਾਈ
‘ਦਿ ਘੁਡਾਣੀ ਖੁਰਦ ਬਹੁ-ਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਲਿਮਟਿਡ’ ਦੀ ਚੋਣ ਰਿਟਰਨਿੰਗ ਅਫ਼ਸਰ ਹਰਮਨਦੀਪ ਸਿੰਘ ਅਤੇ ਮਹਿੰਦਰ ਸਿੰਘ ਦੀ ਦੇਖ-ਰੇਖ ਹੇਠ ਹੋਈ। ਇਸ ਮੌਕੇ ਦੋਵਾਂ ਪਿੰਡਾਂ ਦੀ ਸਹਿਮਤੀ ਨਾਲ ਘੁਡਾਣੀ ਖੁਰਦ ਤੋਂ ਹਰਬੰਸ ਸਿੰਘ, ਪਰਮਿੰਦਰ ਸਿੰਘ, ਬਲਦੇਵ ਸਿੰਘ, ਲੰਬੜਦਾਰ ਬਲਦੇਵ ਸਿੰਘ, ਮਲਕੀਤ ਸਿੰਘ, ਹਰਿੰਦਰ ਸਿੰਘ, ਮਹਿਮਾ ਸਿੰਘ, ਸ੍ਰੀਮਤੀ ਸੁਖਵਿੰਦਰ ਕੌਰ ਅਤੇ ਰਾਣੋ ਤੋਂ ਇੰਦਰਜੀਤ ਸਿੰਘ, ਗੁਰਜੀਤ ਸਿੰਘ ਅਤੇ ਬਲਜਿੰਦਰ ਕੌਰ ਸਰਬਸੰਮਤੀ ਨਾਲ ਮੈਂਬਰ ਚੁਣੇ ਗਏ। ਸੈਕਟਰੀ ਦਲਜੀਤ ਸਿੰਘ ਨੇ ਦੱਸਿਆ ਕਿ ਪ੍ਰਧਾਨ ਦੀ ਚੋਣ ਬਾਅਦ ਵਿੱਚ ਏਜੰਡਾ ਜਾਰੀ ਕਰ ਕੇ ਕੀਤੀ ਜਾਵੇਗੀ। ਇਸ ਮੌਕੇ ‘ਆਪ’ ਆਗੂ ਬੂਟਾ ਸਿੰਘ ਰਾਣੋ, ਸਰਪੰਚ ਸਵਰਨਜੀਤ ਸਿੰਘ ਬਿੱਟੂ, ਯਾਦਵਿੰਦਰ ਸਿੰਘ ਧਮੋਟ ਤੇ ਜਗਦੇਵ ਸਿੰਘ ਘੁਡਾਣੀ ਹਾਜ਼ਰ ਸਨ।