ਖੇਤਰੀ ਪ੍ਰਤੀਨਿਧ
ਲੁਧਿਆਣਾ, 3 ਅਕਤੂਬਰ
ਡਾਇਰੈਕਟਰ ਜਨਰਲ ਪੁਲੀਸ, ਪੰਜਾਬ, ਚੰਡੀਗੜ੍ਹ ਵੱਲੋਂ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਰੇਂਜ ਅਧੀਨ ਆਉਂਦੇ ਪੁਲੀਸ ਜ਼ਿਲ੍ਹਿਆਂ ਖੰਨਾ, ਲੁਧਿਆਣਾ (ਦਿਹਾਤੀ) ਅਤੇ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਸਾਲ 2022 ਵਿੱਚ (03-10-2022 ਤੱਕ) ਐੱਨ.ਡੀ.ਪੀ.ਐੱਸ. ਐਕਟ ਤਹਿਤ ਦਰਜ 311 ਮੁਕੱਦਮਾਤ ਅਨੁਸਾਰ ਮਾਲ ਹਸਬ ਜ਼ਾਬਤਾ ਨਸ਼ਟ ਕੀਤਾ ਗਿਆ ਹੈ। ਨਸ਼ਟ ਕੀਤੇ ਗਏ ਮਾਲ ਵਿੱਚ 48 ਕਿਲੋ 468 ਗ੍ਰਾਮ ਹੈਰੋਇਨ, 15 ਕੁਇੰਟਲ 61 ਕਿਲੋ 355 ਗ੍ਰਾਮ ਭੁੱਕੀ, 24 ਕਿਲੋ 777 ਗ੍ਰਾਮ ਨਸ਼ੀਲਾ ਪਾਊਡਰ, ਅਫੀਮ 59 ਕਿਲੋ 25 ਗ੍ਰਾਮ, ਸਮੈਕ 514 ਗ੍ਰਾਮ, ਚਰਸ 04 ਕਿਲੋ 897 ਗ੍ਰਾਮ, ਗੋਲੀਆਂ/ਕੈਪਸੂਲ 63113, ਗਾਂਜਾ 1 ਕੁਇੰਟਲ 37 ਕਿਲੋ 463 ਗ੍ਰਾਮ, ਡੋਡੇ 68 ਕਿਲੋ, ਟੀਕੇ/ਸ਼ੀਸ਼ੀਆਂ 1644 ਸਨ। ਇੰਸਪੈਕਟਰ ਜਨਰਲ ਪੁਲੀਸ, ਲੁਧਿਆਣਾ ਰੇਂਜ ਸੁਰਿੰਦਰਪਾਲ ਸਿੰਘ ਪਰਮਾਰ ਨੇ ਦੱਸਿਆ ਕਿ ਜਦੋਂ ਐੱਨ.ਡੀ.ਪੀ.ਐੱਸ. ਐਕਟ ਤਹਿਤ ਕੇਸ ਦਰਜ ਹੁੰਦਾ ਹੈ ਤਾਂ ਕਥਿਤ ਦੋਸ਼ੀ ਅਤੇ ਮਾਲ ਹਸਬ ਜ਼ਾਬਤਾ ਅਦਾਲਤ ਵਿੱਚ ਪੇਸ਼ ਕੀਤਾ ਜਾਂਦਾ ਹੈ ਅਤੇ ਅਦਾਲਤ ਪਾਸੋਂ ਮਾਲ ਨੂੰ ਨਸ਼ਟ ਕਰਨ ਦੇ ਹੁਕਮ ਹਾਸਲ ਕੀਤੇ ਜਾਂਦੇ ਹਨ। ਅਜਿਹੇ ਮਾਲ ਮੁਕੱਦਮਿਆਂ ਨੂੰ ਨਸ਼ਟ ਕਰਨ ਲਈ ਡਾਇਰੈਕਟਰ ਜਨਰਲ ਪੁਲੀਸ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਰੇਂਜ ਦਫ਼ਤਰ ਲੁਧਿਆਣਾ ਵੱਲੋਂ ਜ਼ਿਲ੍ਹਾ ਪੱਧਰ ’ਤੇ ਡਰੱਗ ਡਿਸਪੋਜ਼ਲ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ।