ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 21 ਅਪਰੈਲ
ਇਥੇ ਗੁਰੂ ਹਰਿ ਰਾਏ ਨਗਰ ਸਥਿਤ ਗੁਰੂ ਰਵਿਦਾਸ ਧਰਮਸ਼ਾਲਾ ਪ੍ਰੰਬਧਕ ਕਮੇਟੀ ਵੱਲੋਂ ਪ੍ਰਧਾਨ ਸੋਮਨਾਥ ਬਾਲੀ ਦੀ ਅਗਵਾਈ ਹੇਠ ਨੌਜਵਾਨ ਵਰਗ ਨੂੰ ਬਾਬਾ ਸਾਹਿਬ ਬੀਆਰ ਅੰਬੇਡਕਰ ਦੀ ਜੀਵਨੀ ਤੋਂ ਜਾਣੂ ਕਰਵਾਉਣ ਲਈ ਲਘੂ ਨਾਟਕ ਖੇਡਿਆ ਗਿਆ। ਪ੍ਰਗਤੀ ਕਲਾ ਕੇਂਦਰ ਲਾਦੜਾਂ ਵੱਲੋਂ ਬਾਬਾ ਸਾਹਿਬ ਦੀ ਜੀਵਨੀ ’ਤੇ ਖੇਡੇ ਗਏ ਨਾਟਕ ਸਮੇਂ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦਕਿ ਗੁਰੂ ਰਵਿਦਾਸ ਮੰਦਰ ਸਭਾ ਬਸਤੀ ਜੋਧੇਵਾਲ ਦੇ ਪ੍ਰਧਾਨ ਜਿੰਦਰਪਾਲ ਦੜੌਚ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਇਸ ਮੌਕੇ ਚੌਧਰੀ ਬੱਗਾ ਨੇ ਕਿਹਾ ਦੀ ਕਿ ਪੰਜਾਬ ਸਰਕਾਰ ਨੇ ਸਰਕਾਰੀ ਦਫਤਰਾਂ ਵਿੱਚ ਬਾਬਾ ਸਾਹਿਬ ਦੀ ਤਸਵੀਰ ਲਗਾਈ ਗਈ ਹੈ ਕਿਉਂਕਿ ਆਜ਼ਾਦੀ ਦੇ ਬਾਅਦ ਹਰ ਸਰਕਾਰ ਨੇ ਬਾਬਾ ਸਾਹਿਬ ਦੇ ਨਾਂ ’ਤੇ ਵੋਟ ਬੈਂਕ ਤਾਂ ਮਜ਼ਬੂਤ ਕੀਤਾ ਪਰ ਬਾਬਾ ਸਾਹਿਬ ਨੂੰ ਮਾਣ-ਸਨਮਾਨ ਨਹੀਂ ਦਿੱਤਾ। ਇਸ ਮੌਕੇ ਐਕਸੀਅਨ ਪ੍ਰਸ਼ੋਤਮ ਲਾਲ ਕਜਲਾ, ਸ਼ੰਕਰ ਦਾਸ ਲੋਈ, ਸੁਰਜੀਤ ਪੋਲ, ਡਾ. ਆਸ਼ੀਸ਼ ਸੌਂਧੀ, ਕੁਲਵੰਤ ਜੱਖੂ, ਰਾਜਿੰਦਰ ਸਰੋਏ, ਰਮੇਸ਼ ਪਾਲ ਮੱਲ ਆਦਿ ਹਾਜ਼ਰ ਸਨ।