ਮਾਛੀਵਾੜਾ: ਆਨੰਦ’ਜ਼ ਮੈਡੀਸਿਟੀ ਹਸਪਤਾਲ ਦੇ ਡਾ. ਦੀਪ ਆਨੰਦ (ਐੱਮਡੀ ਮੈਡੀਸਨ) ਨੂੰ ਵਧੀਆ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ ਹੈ। ਪੰਜਾਬ ਸਰਕਾਰ ਦੇ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਵੱਲੋਂ ਡਾ. ਦੀਪ ਆਨੰਦ ਨੂੰ ਮੈਡੀਸਨ ਵਿੱਚ ‘ਹੈਲਥ ਕੌਨਕਲੇਵ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਚੰਡੀਗੜ੍ਹ ਵਿੱਚ ਕਰਵਾਏ ਗਏ ਇੱਕ ਸਿਹਤ ਸੰਮੇਲਨ ਵਿੱਚ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਡਾਕਟਰਾਂ ਨੇ ਸ਼ਮੂਲੀਅਤ ਕੀਤੀ। ਇਸ ਸੰਮੇਲਨ ’ਚ ਡਾ. ਦੀਪ ਆਨੰਦ ਨੇ ਮੈਡੀਸਨ ’ਤੇ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਵੀ ਡਾ. ਦੀਪ ਆਨੰਦ ਨੂੰ ਉਨ੍ਹਾਂ ਦੀ ਵਧੀਆ ਕਾਰਗੁਜ਼ਾਰੀ ਲਈ ਕਈ ਸਨਮਾਨ ਮਿਲ ਚੁੱਕੇ ਹਨ। -ਪੱਤਰ ਪ੍ਰੇਰਕ