ਲੁਧਿਆਣਾ: ਲੋਕ ਭਲਾਈ ਜਾਗਰਿਤੀ ਮੰਚ ਵੱਲੋਂ ਜਲੰਧਰ ਬਾਈਪਾਸ ਨੇੜੇ ਮੁੱਖ ਦਫਤਰ ਵਿੱਚ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਮੰਚ ਦੇ ਸੂਬਾ ਪ੍ਰਧਾਨ ਸੁਦਾਗਰ ਸਿੰਘ ਨੌਰਥ ਨੇ ਕੀਤੀ। ਉਨ੍ਹਾਂ ਕਿਹਾ ਕਿ ਮੰਚ ਵੱਲੋਂ ਚੱਲਣ ਤੋਂ ਅਸਮਰੱਥ ਇੱਕ ਗਰੀਬ ਵਿਅਕਤੀ ਨੂੰ ਰੁਜ਼ਗਾਰ ਵਾਸਤੇ ਈ-ਰਿਕਸ਼ਾ ਦਾਨ ਦਿੱਤਾ। ਰਾਮ ਕੁਮਾਰ ਪੁੱਤਰ ਸੁਖਦੇਵ ਸਿੰਘ ਨਾਂ ਦਾ ਇਹ ਵਿਅਕਤੀ ਪੋਲੀਓ ਕਰਕੇ ਚੱਲਣ ਤੋਂ ਅਸਮਰੱਥ ਹੈ ਜਿਸ ਕਰਕੇ ਉਹ ਆਪਣੇ ਪਰਿਵਾਰ ਨੂੰ ਪਾਲਣ ਵਿੱਚ ਅਸਮਰੱਥ ਸੀ। ਈ-ਰਿਕਸ਼ਾ ਦਾਨ ਦੇਣ ਮੌਕੇ ਮੰਚ ਦੇ ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਸੈਣੀ, ਵਾਈਸ ਪ੍ਰਧਾਨ ਚਰਨਜੀਤ ਸਿੰਘ, ਹੰਸੀ ਸੈਣੀ, ਹਰਭਜਨ ਸਿੰਘ, ਤਰਲੋਕ ਸਿੰਘ, ਰਿਸ਼ੀ ਕਪੂਰ, ਸ਼ਕਤੀ ਲਾਲ ਆਦਿ ਹਾਜ਼ਰ ਸਨ। -ਖੇਤਰੀ ਪ੍ਰਤੀਨਿਧ