ਜਗਰਾਉਂ: ਲਾਇਨਜ਼ ਕਲੱਬ ਦੀ ਇਕਾਈ ਜਗਰਾਉਂ ਵੱਲੋਂ ਨੇੜਲੇ ਪਿੰਡ ਕਾਉਂਕੇ ਕਲਾਂ ’ਚ ਬਿਮਾਰ ਗਊਆਂ, ਲਾਵਾਰਿਸ ਜਾਨਵਰਾਂ ਦੀ ਸਾਂਭ ਸੰਭਾਲ ਲਈ ਚੱਲ ਰਹੇ ਹੀਰਾ ਐਨੀਮਲ ਹਸਪਤਾਲ ਨੂੰ ਦਵਾਈਆਂ ਅਤੇ ਗੁੱੜ ਵਗੈਰਾ ਭੇਟ ਕੀਤਾ ਗਿਆ। ਕਲੱਬ ਪ੍ਰਧਾਨ ਮਨਜੀਤਇੰਦਰਪਾਲ ਸਿੰਘ ਢਿੱਲੋਂ ਦੀ ਯੋਗ ਅਗਵਾਈ ਹੇਠ ਇਕੱਤਰ ਹੋਏ ਮੈਂਬਰਾਂ ਨੇ ਹਸਪਤਾਲ ’ਚ ਜ਼ੇਰੇ ਇਲਾਜ ਬੇਸਹਾਰਾ ਪਸ਼ੂਆਂ ਬਾਰੇ ਪ੍ਰਬੰਧਕਾਂ ਤੋਂ ਜਾਣਿਆਂ ਅਤੇ ਉਨ੍ਹਾਂ ਦੀ ਲੋੜ ਅਨੁਸਾਰ ਦਵਾਈਆਂ ਆਦਿ ਭੇਟ ਕੀਤੀਆਂ। ਪ੍ਰਧਾਨ ਢਿੱਲੋਂ ਨੇ ਆਖਿਆ ਕਿ ਕਲੱਬ ਵੱਲੋਂ ਲੋੜਵੰਦਾਂ ਦੀ ਸੇਵਾ ਲਈ ਹਮੇਸ਼ਾ ਯਤਨ ਕੀਤੇ ਜਾਂਦੇ ਹਨ। ਇਸ ਮੌਕੇ ਕਲੱਬ ਦੇ ਸਕੱਤਰ ਲਾਇਨ ਕੁਲਦੀਪ ਸਿੰਘ ਰੰਧਾਵਾ, ਇੰਜ. ਅੰਮ੍ਰਿਤ ਸਿੰਘ ਥਿੰਦ, ਐੱਸਪੀ ਢਿੱਲੋਂ, ਬਰਿੰਦਰ ਸਿੰਘ ਗਿੱਲ, ਸਤਪਾਲ ਸਿੰਘ ਗਰੇਵਾਲ, ਸੁਭਾਸ਼ ਕਪੂਰ ਅਤੇ ਚਰਨਜੀਤ ਸਿੰਘ ਢਿੱਲੋਂ ਆਦਿ ਮੈਂਬਰਾਂ ਨੇ ਹਾਜ਼ਰੀ ਭਰੀ। -ਪੱਤਰ ਪ੍ਰੇਰਕ