ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 19 ਅਕਤੂਬਰ
5ਜਾਬ ਫਾਊਂਡੇਸ਼ਨ ਵੱਲੋਂ ਪਿੰਡ ਚਕਰ ਦੀ ਬਾਕਸਿੰਗ ਅਕੈਡਮੀ ਦੀ ਮੱਦਦ ਕਰਨ ਮਗਰੋਂ ਇਸੇ ਲੜੀ ’ਚ ਹੀ ਪਿੰਡ ਦੀ ਵਾਲੀਬਾਲ ਟੀਮ ਲਈ ਵੀ ਸਾਮਾਨ ਲਿਆ ਕੇ ਦਿੱਤਾ ਗਿਆ। ਫਾਊਂਡੇਸ਼ਨ ਵੱਲੋਂ ਵਾਲੀਵਾਲ ਦੀ ਗਰਾਊਂਡ ਨਾਲ ਸਬੰਧਤ ਹਰ ਸਾਮਾਨ ਪ੍ਰਦਾਨ ਕੀਤਾ ਗਿਆ। ਫਾਊਂਡੇਸ਼ਨ ਦੇ ਤਿੰਨੇ ਡਾਇਰੈਕਟਰਾਂ ਸਵਰਨ ਸਿੰਘ ਘੁੰਮਣ, ਜਗਰੂਪ ਸਿੰਘ ਜਰਖੜ ਅਤੇ ਪ੍ਰਿੰ. ਬਲਵੰਤ ਸਿੰਘ ਸੰਧੂ ਨੇ ਦੱਸਿਆ ਕਿ ਪੰਜਾਬ ਫਾਊਂਡੇਸ਼ਨ, ਡਰੀਮ ਇਲੈਵਨ ਫਾਊਂਡੇਸ਼ਨ ਦੀ ਸਹਾਇਤਾ ਨਾਲ ਪੰਜਾਬ ਦੇ ਹੋਰ ਹਿੱਸਿਆਂ ’ਚ ਵੀ ਖੇਡ ਸਭਿਆਚਾਰ ਪ੍ਰਫੁੱਲਤ ਕਰਨ ਲਈ ਉਪਰਾਲੇ ਕਰ ਰਹੀ ਹੈ। ਇਸ ਮੌਕੇ ਪ੍ਰਿੰ. ਬਲਵੰਤ ਸਿੰਘ ਸੰਧੂ, ਜਗਦੇਵ ਸਿੰਘ ਗਿੱਲ, ਦਰਸ਼ਨ ਸਿੰਘ ਗਿੱਲ, ਦਰਸ਼ਨ ਸਿੰਘ ਸਿੱਧੂ ਮੌਜੂਦ ਸਨ।
ਖਿਡਾਰੀਆਂ ਨੂੰ ਵਾਲੀਬਾਲ ਦਾ ਸਾਮਾਨ ਦੇਣ ਮੌਕੇ ਪ੍ਰਿੰ. ਬਵਲੰਤ ਸੰਧੂ।-ਫੋਟੋ : ਸ਼ੇਤਰਾ