ਦੋਰਾਹਾ: ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਕਰਦਿਆਂ ਹੀ ਹਲਕਾ ਪਾਇਲ ਦੇ ਮੁੱਖ ਸ਼ਹਿਰ ਦੋਰਾਹਾ ਵਿੱਚ ‘ਆਪ’ ਆਗੂਆਂ ਤੇ ਵਰਕਰਾਂ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਵੱਖ ਵੱਖ ਬਾਜ਼ਾਰਾਂ ਵਿਚ ਲੱਡੂ ਵੰਡ ਕੇ ਖੁਸ਼ੀ ਮਨਾਈ। ਯੂਥ ਆਗੂ ਹਰਜੀਤ ਸਿੰਘ ਖਰ੍ਹੇ ਤੇ ਸੀਨੀਅਰ ਆਗੂ ਕਾਕਾ ਕੌਸ਼ਲ ਨੇ ਕਿਹਾ ਕਿ ਪੰਜਾਬ ਦੇ ਲੋਕ ਬੜੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ ਕਿ ਵਿਧਾਨ ਸਭਾ ਚੋਣਾਂ ਲਈ ਭਗਵੰਤ ਮਾਨ ਨੂੰ ਹੀ ਮੁੱਖ ਮੰਤਰੀ ਦਾ ਐਲਾਨ ਕੀਤਾ ਜਾਵੇ। ਇਸ ਕਰਕੇ ਪੰਜਾਬ ਦੇ ਲੋਕਾਂ ਨੇ ਆਪ ਵੱਲੋਂ ਜਾਰੀ ਕੀਤੇ ਨੰਬਰ ’ਤੇ 1 ਦਿਨ ਵਿਚ 8 ਲੱਖ ਦੇ ਕਰੀਬ ਫੋਨ ਕੀਤੇ ਜਿਸ ’ਚ ਜ਼ਿਆਦਾ ਲੋਕਾਂ ਨੇ ਭਗਵੰਤ ਮਾਨ ਨੂੰ ਹੀ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਦੀ ਮੰਗ ਕੀਤੀ। ਇਸ ਮੌਕੇ ਰਣਜੀਤ ਸਿੰਘ ਟਿਵਾਣਾ, ਮੋਹਨ ਲਾਲ, ਬੌਬੀ ਮਠਾੜੂ, ਸੰਜੀਵ ਕੁਮਾਰ, ਸੁਖਵੀਰ ਤਲਵਾੜਾ, ਰਾਜ ਮਠਾੜੂ ਹਾਜ਼ਰ ਸਨ। -ਪੱਤਰ ਪ੍ਰੇਰਕ