ਕੁੱਪ ਕਲਾਂ (ਪੱਤਰ ਪ੍ਰੇਰਕ): ਦਸਮੇਸ਼ ਟਰੱਕ ਯੂਨੀਅਨ ਕੁੱਪ ਕਲਾਂ ਵੱਲੋਂ ਵੱਖ- ਵੱਖ ਅਨਾਜ ਮੰਡੀਆਂ ’ਚੋਂ ਬੀਤੇ ਸੀਜ਼ਨ ਦੌਰਾਨ ਕਣਕ ਦੀ ਢੋਆ ਢੁਆਈ ਦੇ ਟਰੱਕ ਅਪਰੇਟਰਾਂ ਨੂੰ ਚੈੱਕ ਵੰਡੇ ਗਏ। ਪ੍ਰਧਾਨ ਮੋਹਨ ਸਿੰਘ ਨੇ ਦੱਸਿਆ ਕਿ ਮੋਹਨਜੀਤ ਸਿੰਘ ਆਗੂ ਆਮ ਆਦਮੀ ਪਾਰਟੀ ਦੀ ਅਗਵਾਈ ’ਚ ਦਸਮੇਸ਼ ਟਰੱਕ ਯੂਨੀਅਨ ਕੁੱਪ ਕਲਾਂ ਦੇ ਕਮੇਟੀ ਮੈਂਬਰਾਂ ਵੱਲੋਂ ਯੂਨੀਅਨ ਦਾ ਲੇਖਾ-ਜੋਖਾ ਕਰ ਟਰੱਕ ਆਪਰੇਟਰਾਂ ਨੂੰ ਕਣਕ ਦੀ ਢੋਆ ਢੋਆਈ ਦੀ ਬਣਦੀ ਰਕਮ ਦੇ ਚੈੱਕ ਦੇ ਕਰ ਉਨ੍ਹਾਂ ਦੇ ਖਾਤਿਆਂ ਵਿੱਚ ਪਾ ਦਿੱਤੀ ਗਈ ਹੈ। ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਕਿਸੇ ਵੀ ਟਰੱਕ ਅਪਰੇਟਰ ਨੂੰ ਕੋਈ ਵੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।