ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 19 ਅਗਸਤ
ਯੂਨਾਈਟਿਡ ਸਿੱਖ ਪੰਜਾਬ ਟੀਮ ਵੱਲੋਂ ਲੋੜਵੰਦ ਵਿਅਕਤੀਆਂ ਨੂੰ ਵੀਲ੍ਹ ਚੇਅਰ ਅਤੇ ਟਰਾਈ ਸਾਈਕਲ ਮੁਫ਼ਤ ਪ੍ਰਦਾਨ ਕੀਤੇ ਗਏ। ਅੱਜ ਮੁੱਖ ਦਫ਼ਤਰ ਵਿੱਚ ਲੁਧਿਆਣਾ ਯੂਨਿਟ ਦੇ ਡਾਇਰੈਕਟਰ ਸੁਰਿੰਦਰ ਸਿੰਘ ਮੱਕੜ ਦੀ ਅਗਵਾਈ ਹੇਠ ਹੋਏ ਸਮਾਗਮ ਦੌਰਾਨ ਇਕ ਟਰਾਈ ਸਾਈਕਲ ਅਤੇ ਇਕ ਵੀਰ ਨੂੰ ਵੀਲ੍ਹ ਚੇਅਰ ਦਿੱਤੀ ਗਈ। ਇਸ ਮੌਕੇ ਮੱਕੜ ਨੇ ਕਿਹਾ ਕਿ ਯੂਨਾਈਟਡ ਸਿੱਖਸ ਵੱਲੋਂ ਇਹ ਸੇਵਾ ਭਵਿੱਖ ਵਿੱਚ ਵੀ ਜਾਰੀ ਰਹੇਗੀ ਅਤੇ ਹਰੇਕ ਮਹੀਨੇ ਲੋੜਵੰਦਾਂ ਨੂੰ ਇਹ ਸਹਾਇਤਾ ਦਿੱਤੀ ਜਾਵੇਗੀ। ਇਸ ਮੌਕੇ ਭੁਪਿੰਦਰ ਸਿੰਘ ਮੱਕੜ, ਸੁਰਿੰਦਰ ਸਿੰਘ ਸੰਧੂ, ਸਰਬਜੀਤ ਸਿੰਘ ਕੜਵਲ, ਅਮਿਤ ਕੁਮਾਰ ਅਮਰੀਕਾ, ਯਾਦਵਿੰਦਰ ਸਿੰਘ ਅਮਰੀਕਾ, ਬਲਜੀਤ ਸਿੰਘ ਜੋਹਲ ਡਾਇਰੈਕਟਰ ਯੂਨਾਈਟਡ ਸਿੱਖਸ ਫਲੋਰੀਡਾ ਆਦਿ ਹਾਜ਼ਰ ਸਨ।