ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 22 ਅਗਸਤ
ਜੀਐੱਚਜੀ ਇੰਸਟੀਚਿਊਟ ਆਫ਼ ਲਾਅ ਸਿੱਧਵਾਂ ਖੁਰਦ ਦੇ ਇੰਟਰਨਲ ਕੁਆਲਿਟੀ ਐਸ਼ੋਰੈਂਸ ਸੈੱਲ ਦੀ ਵਿੱਦਿਅਕ ਸੈਸ਼ਨ 2022-23 ਦੀ ਆਨਲਾਈਨ ਮੀਟਿੰਗ ਹੋਈ। ਮੀਟਿੰਗ ਦਾ ਏਜੰਡਾ ‘ਸਹਿ-ਸਿੱਖਿਆ: ਆਗਾਮੀ ਮੁੱਦੇ ਅਤੇ ਚੁਣੌਤੀਆਂ’ ਸੀ। ਕਾਲਜ ਡਾਇਰੈਕਟਰ ਅਤੇ ਆਈਕਿਊਏਸੀ ਚੇਅਰਪਰਸਨ ਡਾ. ਐੱਸਕੇ ਨਾਇਕ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਮੈਂਬਰ ਡਾ. ਜਸਵਿੰਦਰ ਐਸੋਸੀਏਟ ਪ੍ਰੋਫੈਸਰ ਇਨ ਲਾਅਜ਼ ਨੇ ਮੀਟਿੰਗ ਦਾ ਸੰਚਾਲਨ ਕੀਤਾ ਅਤੇ ਏਜੰਡਾ ਪੇਸ਼ ਕੀਤਾ। ਕੋਆਰਡੀਨੇਟਰ ਡਾ. ਸ਼ਵੇਤਾ ਢੰਡ ਨੇ ਸਭ ਨਾਲ ਖੁਸ਼ੀ ਸਾਂਝੀ ਕਰਦਿਆਂ ਦੱਸਿਆ ਕਿ ਲਾਅ ਇੰਸਟੀਚਿਊਟ ਨੂੰ ਮਹਿਲਾ ਵਿਦਿਅਕ ਸੰਸਥਾ ਤੋਂ ਸਹਿ ਵਿਦਿਅਕ ਸੰਸਥਾ ‘ਚ ਬਦਲ ਦਿੱਤਾ ਗਿਆ ਹੈ। ਡਾ. ਸ਼ਵੇਤਾ ਢੰਡ ਨੇ ਮੀਟਿੰਗ ਦੌਰਾਨ ਗੇਟਿੰਗ ਸਿਸਟਮ, ਲੜਕਿਆਂ ਲਈ ਟਰਾਂਸਪੋਰਟ ਦੀ ਸਹੂਲਤ, ਰੈਗਿੰਗ ਦੀ ਸਮੱਸਿਆ, ਨਸ਼ਾ ਮੁਕਤ ਕੈਂਪਸ ਆਦਿ ਮੁੱਦਿਆਂ ’ਤੇ ਚਰਚਾ ਕੀਤੀ। ਇਨ੍ਹਾਂ ਮੁੱਦਿਆਂ ਸਬੰਧੀ ਆਈਕਿਊਏਸੀ ਮੈਂਬਰ ਪਰਦੀਪ ਸਿੰਘ ਸਿੱਧੂ, ਮੈਨੇਜਰਹਰਗੋਬਿੰਦ ਉਜਾਗਰ ਹਰੀ ਟਰੱਸਟ, ਉੱਜਲ ਸਿੰਘ ਔਜਲਾ, ਐਡਵੋਕੇਟ ਰਾਜੀਵ ਭਾਟੀਆ, ਸਾਬਕਾ ਵਿਦਿਆਰਥੀ ਲਵਲੀਨ ਜੋਸ਼ੀ ਅਤੇ ਮੌਜੂਦਾ ਵਿਦਿਆਰਥੀ ਰੀਤਿਕਾ ਬਜਾਜ ਨੇ ਸੁਝਾਅ ਦਿੱਤੇ। ਅੰਤ ’ਚ ਡਾ. ਸ਼ਵੇਤਾ ਢੰਡ ਨੇ ਸਭ ਦਾ ਧੰਨਵਾਦ ਕੀਤਾ।