ਪੱਤਰ ਪ੍ਰੇਰਕ
ਪਾਇਲ, 5 ਅਗਸਤ
ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਮੀਟਿੰਗ ਪਿੰਡ ਧਮੋਟ ਕਲਾਂ ਵਿੱਚ ਹਰਜੀਤ ਸਿੰਘ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਬਲਾਕ ਪ੍ਰਧਾਨ ਤਰਨਜੀਤ ਸਿੰਘ ਕੂਹਲੀ ਅਤੇ ਪ੍ਰੋ. ਰਾਜਿੰਦਰ ਸਿੰਘ ਨੇ ਬੀਕੇਯੂ ਡਕੌਂਦਾ ਦੇ ਚੱਲ ਰਹੇ ਘੋਲਾਂ ਅਤੇ ਆਉਣ ਵਾਲੇ ਸੰਘਰਸ਼ਾਂ ਬਾਰੇ ਚਾਨਣਾ ਪਾਇਆ। ਕੂਹਲੀ ਨੇ ਦੱਸਿਆ 12 ਅਗਸਤ ਨੂੰ ਕਿਰਨਜੀਤ ਕੌਰ ਦੀ 25 ਵੀ ਬਰਸੀ ਮਹਿਲ ਕਲਾਂ ਵਿੱਚ ਮਨਾਈ ਜਾ ਰਹੀ ਹੈ। ਇਸ ਤੋਂ ਇਲਾਵਾ 18 ਤੋਂ 20 ਅਗਸਤ ਤੱਕ ਲਾਕੀਮਪੁਰ ਖੀਰੀ ਤਿੰਨ ਦਿਨਾਂ ਰੋਸ ਪ੍ਰਦਰਸ਼ਨ ਕਰਨ ਸਮੇਂ ਹਰੇਕ ਪਿੰਡ ਦੀ ਇਕਾਈ ਵਿੱਚੋ 5 ਮੈਂਬਰ ਪਹੁੰਚਣ ਦਾ ਸੱਦਾ ਦਿੱਤਾ। ਪਿੰਡ ਧਮੋਟ ਦੀ ਇਕਾਈ ਦਾ ਵਿਸਥਾਰ ਕੀਤਾ ਗਿਆ। ਇਸ ਮੌਕੇ ਬੀਕੇਯੂ ਡਕੌਂਦਾ ਦੀ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਕੌਰ, ਰਾਜਵੀਰ ਸਿੰਘ ਘੁਡਾਣੀ, ਬਲਵਿੰਦਰ ਨਿਜ਼ਾਮਪੁਰ, ਸੁਖਦੇਵ ਸਿੰਘ, ਗਗਨ ਘੁਡਾਣੀ, ਸਰਪੰਚ ਹਰਦੀਪ ਸਿੰਘ, ਹਰਜੀਤ ਧਮੋਟ, ਕੁਲਦੀਪ ਧਮੋਟ , ਗੁਰਪ੍ਰੀਤ ਗੁਰੀ, ਹਰਕੀਰਤ ਧਮੋਟ, ਜਸਵਿੰਦਰ ਸਿੰਘ, ਹੈਪੀ ਅਤੇ ਹਨੀ ਹਾਜ਼ਰ ਸਨ।