ਪੱਤਰ ਪ੍ਰੇਰਕ
ਮੁੱਲਾਂਪੁਰ ਦਾਖਾ, 5 ਅਗਸਤ
ਮੰਡੀ ਮੁੱਲਾਂਪੁਰ ਦੇ ਸਰਜਨ ਡਾ. ਲਵ ਲੂਥਰਾ ਵੱਲੋਂ ਕੌਮਾਂਤਰੀ ਵੇਰੀਕੋਜ਼ ਦਿਵਸ ਨੂੰ ਸਮਰਪਿਤ ਮੁਫ਼ਤ ਚੈੱਕਅਪ ਕੈਂਪ ਸਥਾਨਕ ਡਾ. ਬੀਆਰ ਅੰਬੇਡਕਰ ਭਵਨ ਵਿੱਚ ਲਗਾਇਆ ਗਿਆ।
ਖ਼ਾਰਸ਼, ਚਮੜੀ ਜ਼ਖ਼ਮ, ਪੈਰਾਂ ’ਤੇ ਛਾਲੇ, ਫੋੜੇ ਵਾਲੇ ਮਰੀਜ਼ਾਂ ਲਈ ਮੁਫ਼ਤ ਕੈਂਪ ਦਾ ਉਦਘਾਟਨ ‘ਆਪ’ ਦੇ ਹਲਕਾ ਦਾਖਾ ਦੇ ਇੰਚਾਰਜ ਡਾ. ਕੇਐੱਨਐੱਸ ਕੰਗ ਵੱਲੋਂ ਕੀਤਾ। ਹਲਕਾ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੇ ਮੰਡੀ ਮੁੱਲਾਂਪੁਰ ’ਚ ਪਿਛਲੇ 40 ਵਰ੍ਹਿਆਂ ਤੋਂ ਡਾਕਟਰੀ ਕਿੱਤੇ ਦੇ ਨਾਲ ਸਮਾਜ ਸੇਵਾ ਵਿਚ ਲੱਗੇ ਡਾ. ਹਰੀਸ਼ ਕੁਮਾਰ ਲੂਥਰਾ, ਡਾ: ਚਾਂਦ ਲੂਥਰਾ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਸਾਡੀ ਖ਼ੁਸ਼ਕਿਸਮਤੀ ਹੈ ਕਿ ਹੁਣ ਇਕ ਹੋਣਹਾਰ ਡਾ. ਲਵ ਲੂਥਰਾ ਵਸਕੂਲਰ ਅਤੇ ਇੰਡੋ-ਵਸਕੂਲਰ ਸਰਜਨ ਬਣ ਕੇ ਇਲਾਕੇ ਦੇ ਲੋਕਾਂ ਦੀ ਸੇਵਾ ਕਰਨਗੇ। ਕੈਂਪ ਦੌਰਾਨ ਬਲੱਡ ਪ੍ਰੈਸ਼ਰ, ਸ਼ੂਗਰ, ਖ਼ੂਨ ਦੇ ਹੋਰ ਟੈੱਸਟ ਵੀ ਕੀਤੇ ਗਏ। ਇਸ ਮੌਕੇ ਸੰਤ ਨਰਸਿੰਗ ਹੋਮ ਦੇ ਬਾਨੀ ਡਾ. ਹਰੀਸ਼ ਕੁਮਾਰ ਲੂਥਰਾ, ਡਾ. ਚਾਂਦ ਲੂਥਰਾ, ਪ੍ਰਧਾਨ ਪ੍ਰੇਮ ਇੰਦਰ ਕੁਮਾਰ ਗੋਗਾ, ਸਟੇਟ ਐਵਾਰਡੀ ਅਮਰੀਕ ਸਿੰਘ ਤਲਵੰਡੀ ਤੇ ਡਾ. ਬਲਵਿੰਦਰ ਸਿੰਘ ਸੇਖੋਂ ਹਾਜ਼ਰ ਸਨ।