ਢੋਲੇਵਾਲ ਸ਼ਮਸ਼ਾਨਘਾਟ ’ਚ ਲੱਗੇਗੀ ਨਵੀਂ ਤਕਨੀਕ ਵਾਲੀ ਭੱਠੀ

ਢੋਲੇਵਾਲ ਸ਼ਮਸ਼ਾਨਘਾਟ ’ਚ ਲੱਗੇਗੀ ਨਵੀਂ ਤਕਨੀਕ ਵਾਲੀ ਭੱਠੀ

ਢੋਲੇਵਾਲ ਸ਼ਮਸ਼ਾਨਘਾਟ ’ਚ ਕਰੋਨਾ ਮਰੀਜ਼ਾਂ ਦਾ ਸਸਕਾਰ ਕਰਵਾਉਣ ਵਾਲੀ ਟੀਮ।

ਸਤਵਿੰਦਰ ਬਸਰਾ
ਲੁਧਿਆਣਾ, 7 ਮਈ

ਲੁਧਿਆਣਾ ਵਿੱਚ ਕਰੋਨਾ ਮਰੀਜ਼ਾਂ ਦੇ ਸਸਕਾਰ ਲਈ ਸਥਾਨਕ ਢੋਲੇਵਾਲ ਸ਼ਮਸ਼ਾਨਘਾਟ ਵਿੱਚ ਹੁਣ ਕਰੀਬ ਢਾਈ ਲੱਖ ਦੀ ਲਾਗਤ ਵਾਲੀ ਨਵੀਂ ਭੱਠੀ ਲਗਾਈ ਜਾ ਰਹੀ ਹੈ। ਇਸ ਭੱਠੀ ਨਾਲ ਗੈਸ ਅਤੇ ਸਮੇਂ ਦੀ ਬਚਤ ਹੋਵੇਗੀ। ਇਸ ਤੋਂ ਪਹਿਲਾਂ ਇੱਥੇ ਸਸਕਾਰਾਂ ਲਈ ਤਿੰਨ ਗੈਸੀ ਭੱਠੀਆਂ ਚੱਲ ਰਹੀਆਂ ਹਨ। ਪਹਿਲੀ ਮਈ ਤੋਂ 6 ਮਈ ਤੱਕ ਇਸ ਸਮਸ਼ਾਨਘਾਟ ਵਿੱਚ 75 ਕਰੋਨਾ ਮਰੀਜ਼ਾਂ ਦੇ ਸਸਕਾਰ ਕੀਤੇ ਜਾ ਚੁੱਕੇ ਹਨ।

ਉਕਤ ਸਮਸ਼ਾਨਘਾਟ ਵਿੱਚ ਪੁਰਾਤਨ ਤਰੀਕੇ ਨਾਲ ਸਸਕਾਰ ਕਰਨ ਦੇ ਨਾਲ ਨਾਲ ਗੈਸੀ ਭੱਠੀਆਂ ਵੀ ਲਾਈਆਂ ਗਈਆਂ ਹਨ। ਪਿਛਲੇ ਸਾਲ ਇੱਥੇ ਇੱਕ ਹੀ ਗੈਸੀ ਭੱਠੀ ਸੀ ਪਰ ਕਰੋਨਾ ਮਰੀਜ਼ਾਂ ਦੀ ਮੌਤ ਦਰ ਵਧ ਜਾਣ ਕਰਕੇ ਇੱਥੇ ਗੈਸ ਭੱਠੀਆਂ ਦੀ ਗਿਣਤੀ ਦੋ ਕਰ ਦਿੱਤੀ ਗਈ ਅਤੇ ਇੱਕ ਭੱਠੀ ਇਸ ਸਾਲ ਲਾਈ ਗਈ ਹੈ। ਮਰੀਜ਼ਾਂ ਦੀ ਵਧੀ ਗਿਣਤੀ ਨੂੰ ਦੇਖਦਿਆਂ ਹੁਣ ਇੱਥੇ ਆਧੁਨਿਕ ਕਿਸਮ ਦੀ ਗੈਸ ਭੱਠੀ ਲਾਈ ਜਾ ਰਹੀ ਹੈ। ਸ਼ਮਸ਼ਾਨਘਾਟ ਦੇ ਪ੍ਰਧਾਨ ਰਣਜੋਧ ਸਿੰਘ ਨੇ ਦੱਸਿਆ ਕਿ ਇਹ ਭੱਠੀ ਸਟੀਲ ਦੀ ਬਣੀ ਹੈ ਅਤੇ ਇਸ ਵਿੱਚ ‘ਗਲਾਸ ਵੂਲ’ ਦੀ ਛੇ ਇੰਚ ਮੋਟੀ ਤਹਿ ਵਿਛਾਈ ਜਾਵੇਗੀ ਜਿਸ ਨਾਲ ਭੱਠੀ ਪੂਰੀ ਤਰ੍ਹਾਂ ਗਰਮ ਰਹੇਗੀ। ਉਨ੍ਹਾਂ ਦੱਸਿਆ ਕਿ ਆਮ ਗੈਸ ਭੱਠੀ ’ਤੇ ਇੱਕ ਸਸਕਾਰ ਲਈ ਢਾਈ ਤੋਂ ਤਿੰਨ ਗੈਸ ਸਿਲੰਡਰ ਅਤੇ ਡੇਢ ਘੰਟੇ ਦਾ ਸਮਾਂ ਲੱਗਦਾ ਹੈ। ਪਰ ਇਸ ਨਵੀਂ ਭੱਠੀ ਵਿੱਚ ਗੈਸ ਦੇ ਡੇਢ ਕੁ ਸਿਲੰਡਰ ਲੱਗਣਗੇ ਜਦਕਿ ਸਮਾਂ ਸਿਰਫ 45 ਮਿੰਟ ਲੱਗੇਗਾ। ਉਨ੍ਹਾਂ ਦੱਸਿਆ ਦੋ ਦਿਨ ਪਹਿਲਾਂ ਸਮਸ਼ਾਨਘਾਟ ਵਿੱਚ ਸਸਕਾਰ ਲਈ ਇੱਕ ਟਰਾਲੀ ਵੀ ਬਣਾਈ ਗਈ ਹੈ। ਇਸ ’ਤੇ ਸਸਕਾਰ ਤਾਂ ਭਾਵੇਂ ਲੱਕੜ ਨਾਲ ਹੀ ਕੀਤੇ ਜਾਂਦੇ ਹਨ ਪਰ ਇਸ ’ਤੇ ਜਮੀਨ ਦੇ ਮੁਕਾਬਲੇ ਇੱਕ ਦਿਨ ਵਿੱਚ ਦੋ ਸਸਕਾਰ ਹੋ ਸਕਦੇ ਹਨ ਅਤੇ ਇਸ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਸੌਖਿਆਂ ਲਿਜਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕਰੋਨਾ ਮਰੀਜ਼ਾਂ ਦੇ ਸਸਕਾਰ ਲਈ ਪਿਛਲੇ ਸਾਲ ਤਾਂ ਕਾਰਪੋਰੇਸ਼ਨ ਅਤੇ ਫੂਡ ਸਿਵਲ ਸਪਲਾਈ ਵਿਭਾਗ ਵੱਲੋਂ ਗੈਸ ਸਿਲੰਡਰ ਮੁਹੱਈਆ ਕਰਵਾਏ ਜਾਂਦੇ ਸਨ ਪਰ ਇਸ ਵਾਰ ਇਹ ਸਹੂਲਤ ਨਹੀਂ ਮਿਲੀ। ਸਮਸ਼ਾਨਘਾਟ ਵਿੱਚ ਛੇ ਕੁ ਮੁਲਾਜ਼ਮਾਂ ਦੀ ਟੀਮ ਹੈ ਜਿਸ ਕਰਕੇ ਸਸਕਾਰ ਲਈ ਥੋੜ੍ਹੀ ਜਿਹੀ ਲਾਗਤ ਰਾਸ਼ੀ ਰੱਖੀ ਗਈ ਹੈ ਪਰ ਜਿਹੜੇ ਲੋਕ ਇਹ ਵੀ ਦੇਣ ਤੋਂ ਅਸਮਰੱਥ ਹਨ, ਉਨ੍ਹਾਂ ਤੋਂ ਸਸਕਾਰ ਲਈ ਕੋਈ ਪੈਸਾ ਨਹੀਂ ਲਿਆ ਜਾਂਦਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਇਤਿਹਾਸ ਦੀ ਰਾਖੀ ਲਈ ਲੜਾਈ

ਇਤਿਹਾਸ ਦੀ ਰਾਖੀ ਲਈ ਲੜਾਈ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਆਦਿ ਧਰਮ ਲਹਿਰ ਅਤੇ ਬਾਬੂ ਮੰਗੂ ਰਾਮ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਪੱਛਮੀ ਏਸ਼ੀਆ ਦਾ ਤਣਾਅ ਅਤੇ ਫਲਸਤੀਨ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਵੀਹਵੀਂ ਸਦੀ ਦੇ ਚੋਣਵੇਂ ਸਿੱਖ ਆਗੂਆਂ ਦੇ ਬਰਤਾਨਵੀ ਸਾਮਰਾਜ ਦੇ ਅਨੁਭਵ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮਾਡਲ ਕਿਰਾਇਆ ਕਾਨੂੰਨ: ਇਕ ਚੰਗਾ ਕਦਮ

ਮੁੱਖ ਖ਼ਬਰਾਂ

12ਵੀਂ ਦੀ ਪ੍ਰੀਖਿਆ: ਸੀਬੀਐੱਸਈ ਅਤੇ ਆਈਸੀਐੱਸਈ ਨੇ ਸੁਪਰੀਮ ਕੋਰਟ ਨੂੰ ਮੁਲਾਂਕਣ ਯੋਜਨਾ ’ਚ ਸੋਧ ਬਾਰੇ ਜਾਣੂ ਕਰਵਾਇਆ

12ਵੀਂ ਦੀ ਪ੍ਰੀਖਿਆ: ਸੀਬੀਐੱਸਈ ਅਤੇ ਆਈਸੀਐੱਸਈ ਨੇ ਸੁਪਰੀਮ ਕੋਰਟ ਨੂੰ ਮੁਲਾਂਕਣ ਯੋਜਨਾ ’ਚ ਸੋਧ ਬਾਰੇ ਜਾਣੂ ਕਰਵਾਇਆ

ਨਤੀਜਿਆਂ ਦੇ ਵਿਵਾਦ ਦੇ ਨਿਪਟਾਰੇ ਲਈ ਸ਼ਿਕਾਇਤ ਨਿਵਾਰਣ ਢਾਂਚਾ ਕਾਇਮ; ਮਾ...

ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਨੇ ‘ਧਾਰਮਿਕ ਸੀਟਾਂ’ ਬਾਰੇ ਟਿੱਪਣੀ ਲਈ ‘ਬਿਨਾਂ ਸ਼ਰਤ’ ਮੁਆਫ਼ੀ ਮੰਗੀ

ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਨੇ ‘ਧਾਰਮਿਕ ਸੀਟਾਂ’ ਬਾਰੇ ਟਿੱਪਣੀ ਲਈ ‘ਬਿਨਾਂ ਸ਼ਰਤ’ ਮੁਆਫ਼ੀ ਮੰਗੀ

ਅਨੁਸੂਚਿਤ ਜਾਤੀ ਕਮਿਸ਼ਨ ਅੱਗੇ ਪੇਸ਼ ਹੋ ਕੇ ਆਪਣਾ ਪੱਖ ਰੱਖਿਆ

ਕਾਂਗਰਸ ਨੇ ਲੋਕਾਂ ਦੇ ਦਿਲਾਂ ’ਚ ਥਾਂ ਬਣਾਉਣੀ ਹੈ ਤਾਂ ਪਹਿਲਾਂ ਆਪਣਾ ਨਾਮ ਤਬਦੀਲ ਕਰੇ: ਸਿੰਧੀਆ

ਕਾਂਗਰਸ ਨੇ ਲੋਕਾਂ ਦੇ ਦਿਲਾਂ ’ਚ ਥਾਂ ਬਣਾਉਣੀ ਹੈ ਤਾਂ ਪਹਿਲਾਂ ਆਪਣਾ ਨਾਮ ਤਬਦੀਲ ਕਰੇ: ਸਿੰਧੀਆ

ਰਾਜ ਸਭਾ ਮੈਂਬਰ ਦੀ ਸੁਰੱਖਿਆ ’ਚ ਅਣਗਹਿਲੀ ਲਈ 14 ਪੁਲੀਸ ਮੁਲਾਜ਼ਮ ਮੁਅੱ...

ਸ਼ਹਿਰ

View All