ਗੁਰੂ ਰਵਿਦਾਸ ਅਤੇ ਚੰਦਰ ਸ਼ੇਖਰ ਨੂੰ ਸਮਰਪਿਤ ਕੀਤੇ ਧਰਨੇ

ਲੋਕਾਂ ਨੂੰ ਧਰਮ, ਜਾਤ ਤੇ ਹੋਰ ਵਰਗਾਂ ਵਿੱਚ ਵੰਡਣ ਦੀਆਂ ਨੀਤੀਆਂ ਖ਼ਿਲਾਫ਼ ਸੰਘਰਸ਼ ਤੇਜ਼ ਕਰਨ ਦਾ ਅਹਿਦ

ਗੁਰੂ ਰਵਿਦਾਸ ਅਤੇ ਚੰਦਰ ਸ਼ੇਖਰ ਨੂੰ ਸਮਰਪਿਤ ਕੀਤੇ ਧਰਨੇ

ਜਗਰਾਉਂ ਰੇਲ ਪਾਰਕ ਵਿੱਚ ਗੁਰੂ ਰਵਿਦਾਸ ਦਾ ਅਵਤਾਰ ਦਿਹਾੜਾ ਮਨਾਉਂਦੇ  ਹੋਏ ਕਿਸਾਨ।

ਗਗਨਦੀਪ ਅਰੋੜਾ/ ਸਤਵਿੰਦਰ ਬਸਰਾ 

ਲੁਧਿਆਣਾ, 27 ਫਰਵਰੀ

ਸਨਅਤੀ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ। ਐਮਬੀਡੀ ਮਾਲ ਫਿਰੋਜ਼ਪੁਰ ਰੋਡ ’ਤੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਵੱਲੋਂ ਲਗਾਏ ਗਏ ਮੋਰਚੇ ਦਾ ਅੱਜ ਦਾ ਦਿਨ ਗੁਰੂ ਰਵਿਦਾਸ ਦੇ ਜਨਮ ਦਿਨ ’ਤੇ ਮਹਾਨ ਸ਼ਹੀਦ ਚੰਦਰ ਸ਼ੇਖਰ ਆਜ਼ਾਦ ਨੂੰ ਸਮਰਪਿਤ ਕੀਤਾ ਗਿਆ। ਜਿਸ ਵਿੱਚ ਆਗੂ  ਚਰਨ ਸਿੰਘ ਨੂਰਪੁਰ ਨੇ ਉਨ੍ਹਾਂ ਦੇ ਜਨਮ ਦਿਨ ਤੇ ਸਮਾਜ ਵਿੱਚ ਉਸਾਰੂ ਯੋਗਦਾਨ ਪਾਉਣ ਬਾਰੇ ਦੱਸਿਆ ਗਿਆ ਕਿ ਕਿਸ ਤਰ੍ਹਾਂ ਉਸ ਸਮੇਂ ਸਮਾਜ ਵਿੱਚ ਸ਼ੂਦਰਾਂ ਤੇ ਅਸ਼ੂਤਾਂ ਦਾ ਮੌਕੇ ਦੇ ਹਾਕਮਾਂ ਨੇ ਜੀਉਣਾ ਮੁਸ਼ਕਿਲ ਕੀਤਾ ਹੋਇਆ ਸੀ ਅਤੇ ਭਗਤ ਰਵਿਦਾਸ ਜੀ ਨੇ ਇੱਕ ਚੰਗੇ ਰਾਜ ਦੀ ਕਲਪਨਾ ਕੀਤੀ। 

ਇਸ ਮੌਕੇ ਪ੍ਰਧਾਨ ਭਰਪੂਰ ਸਿੰਘ ਥਰੀਕੇ, ਬਿਕਰਮਜੀਤ ਸਿੰਘ, ਜਗਦੀਸ਼ ਸਿੰਘ ਜੱਗਾ, ਰਣਜੀਤ ਸਿੰਘ, ਰਜਿੰਦਰ ਸਿੰਘ, ਕਸਤੂਰੀ ਲਾਲ, ਮਲਕੀਤ ਸਿੰਘ, ਪ੍ਰਧਾਨ ਤੀਰਥ ਸਿੰਘ ਤਲਵੰਡੀ, ਬਲਦੇਵ ਰਾਜ, ਗਿਆਨ ਸਿੰਘ ਤੇ ਬੀਬੀਆਂ ਜਸਵਿੰਦਰ ਕੌਰ, ਅਮਰੀਕ ਕੌਰ, ਬਲਵਿੰਦਰ ਕੌਰ, ਜਸਵਿੰਦਰ ਕੌਰ, ਪਰਮਜੀਤ ਕੌਰ, ਹਰਜਿੰਦਰ ਕੌਰ, ਦਵਿੰਦਰ ਕੌਰ, ਤੇਜਿੰਦਰ ਕੌਰ, ਹਰਭਜਨ ਕੌਰ ਨੇ ਸ਼ਿਰਕਤ ਕੀਤੀ।

ਇਸੇ ਤਰ੍ਹਾਂ ਦੁਗਰੀ ਸਥਿਤ ਰਿਲਾਇੰਸ ਦੇ ਪੈਟਰੋਲ ਪੰਪ ਦੇ ਬਾਹਰ ਲਗੇ ਸਿੰਘੂ ਮੋਰਚਾ ਲੁਧਿਆਣਾ ਵਿੱਚ ਵੀ ਸ਼ਾਮਲ ਕਿਸਾਨ ਸਮਰਥਕਾਂ ਤੇ ਕਿਸਾਨਾਂ ਨੇ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾਇਆ। ਇਸ ਮੌਕੇ ’ਤੇ ਲੋਕਾਂ ਦੇ ਲਈ ਲੰਗਰ ਲਗਾਏ ਗਏ ਤੇ ਸਵੇਰੇ ਕੀਰਤਨ ਦਾ ਗੁਣਗਾਨ ਕੀਤਾ ਗਿਆ। 

ਚੌਂਕੀਮਾਨ ਟੌਲ ਪਲਾਜ਼ੇ ’ਤੇ ਵੀ ਸ਼ਰਧਾਂਜਲੀਆਂ ਭੇਟ

ਜਗਰਾਉਂ (ਜਸਬੀਰ ਸ਼ੇਤਰਾ): ਕਿਸਾਨ ਜਥੇਬੰਦੀਆਂ ਨੇ ਅੱਜ ਇਥੇ ਚੌਂਕੀਮਾਨ ਟੌਲ ਪਲਾਜ਼ੇ ਅਤੇ ਜਗਰਾਉਂ ਰੇਲ ਪਾਰਕ ’ਤੇ ਗੁਰੂ ਰਵਿਦਾਸ ਦਾ ਜਨਮ ਦਿਹਾੜਾ ਤੇ ਸ਼ਹੀਦ ਚੰਦਰ ਸ਼ੇਖਰ ਆਜ਼ਾਦ ਦਾ ਸ਼ਹੀਦੀ ਦਿਹਾੜਾ ਮਨਾਇਆ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਚੌਂਕੀਮਾਨ ’ਤੇ ਮੁਜ਼ਾਹਰੇ ਸਮੇਂ ਆਗੂਆਂ ਨੇ ਖੇਤੀ ਕਾਨੂੰਨਾਂ ਵਿਰੁੱਧ ਡਟੇ ਰਹਿਣ ਦਾ ਸੱਦਾ ਦਿੰਦਿਆਂ ਮੋਦੀ ਸਰਕਾਰ ਵੱਲੋਂ ਲੋਕਾਂ ਨੂੰ ਧਰਮ, ਜਾਤ ਤੇ ਹੋਰ ਵਰਗਾਂ ਵਿੱਚ ਵੰਡਣ ਦੀਆਂ ਨੀਤੀਆਂ ਖ਼ਿਲਾਫ਼ ਸੰਘਰਸ਼ ਤੇਜ਼ ਕਰਨ ਦਾ ਅਹਿਦ ਲਿਆ। ਕਿਸਾਨ ਆਗੂ ਸਤਨਾਮ ਸਿੰਘ ਮੋਰਕਰੀਮਾਂ, ਪੇਂਡੂ ਮਜ਼ਦੂਰ ਯੂਨੀਅਨ ਦੇ ਅਵਤਾਰ ਸਿੰਘ ਰਸੂਲਪੁਰ, ਜਗਦੇਵ ਸਿੰਘ ਲਲਤੋਂ, ਬਲਰਾਜ ਸਿੰਘ ਕੋਟਉਮਰਾ, ਹੁਕਮ ਰਾਜ ਦੇਹੜਕਾ, ਸੁਖਦੇਵ ਸਿੰਘ ਮਾਣੂੰਕੇ, ਅਜਮੇਰ ਸਿੰਘ, ਜਸਵੀਰ ਸਿੰਘ ਨੇ ਕਿਸਾਨਾਂ ਨੂੰ ਸੰਬੋਧਨ ਕੀਤਾ। ਸਿੰਘੂ ਬਾਰਡਰ ’ਤੇ ਲਗਾਤਾਰ ਤਿੰਨ ਮਹੀਨੇ ਸੇਵਾ ਨਿਭਾਅ ਕੇ ਆਏ ਕਰਮ ਸਿੰਘ ਅਤੇ ਗੁਰਚਰਨ ਸਿੰਘ ਦਾ ਸਨਮਾਨ ਕੀਤਾ ਗਿਆ। ਸਥਾਨਕ ਰੇਲ ਪਾਰਕ ’ਤੇ ਕਿਸਾਨ ਮੋਰਚੇ ਦੇ 150ਵੇਂ ਦਿਨ ਧਰਮ ਸਿੰਘ ਸੂਜਾਪੁਰ ਦੀ ਸੂਜਾਪੁਰ ਦੀ ਮੰਚ ਸੰਚਾਲਨਾ ਹੇਠ ਪਹਿਲਾਂ ਇਕੱਤਰ ਲੋਕਾਂ ਨੇ ਗੁਰੂ ਰਵਿਦਾਸ ਦੀ ਤਸਵੀਰ ’ਤੇ ਫੁੱਲ ਭੇਟ ਕੀਤੇ। ਅੱਜ ਦੀ ਭੁੱਖ ਹੜਤਾਲ ਵਿੱਚ ਪਿੰਡ ਭੰਮੀਪੁਰਾ ਦੇ ਕਿਸਾਨ ਬੂਟਾ ਸਿੰਘ,ਸਰੂਪ ਸਿੰਘ, ਦਵਿੰਦਰ ਸਿੰਘ, ਮਨਦੀਪ ਸਿੰਘ, ਬਲਵਿੰਦਰ ਸਿੰਘ, ਆਤਮਾ ਸਿੰਘ, ਬਲਦੇਵ ਸਿੰਘ, ਤਰਸੇਮ ਸਿੰਘ ਸ਼ਾਮਲ ਹੋਏ।  

ਕਿਸਾਨੀ ਸਮੱਸਿਆਵਾਂ ਸਬੰਧੀ ਸੈਮੀਨਾਰ 

ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਆਤਮ ਨਿਰਭਰ ਪੰਜਾਬ ਵਲੋਂ ਕਿਸਾਨ ਅੰਦੋਲਨ ਅਤੇ ਕਿਸਾਨੀ ਸਮੱਸਿਆਵਾਂ ਦੇ ਹੱਲ ਵਾਸਤੇ ਇਕ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਦੇਵ ਸਿੰਘ ਸਿਰਸਾ ਸਮੇਤ ਕਈ ਆਗੂ ਪੁੱਜੇ। ਪੰਜਾਬੀ ਭਵਨ ਵਿੱਚ ਹੋਏ ਸੈਮੀਨਾਰ ਦੌਰਾਨ ਬਲਦੇਵ ਸਿੰਘ ਸਿਰਸਾ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਕਿਸਾਨੀ ਹੱਕਾਂ ਲਏ ਚੱਲ ਰਿਹਾ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਮੋਦੀ ਸਰਕਾਰ ਖੇਤੀ ਕਾਨੂੰਨ ਵਾਪਿਸ ਲੈਕੇ ਕਿਸਾਨਾਂ ਨੂੰ ਸੰਤੁਸ਼ਟ ਨਹੀਂ ਕਰਦੀ। ਐਡਵੋਕੇਟ ਮਹਿੰਦਰ ਸਿੰਘ ਗਰੇਵਾਲ ਨੇ ਕਾਨੂੰਨੀ ਨੁਕਤੇ ਨਿਗਾਹ ਤੋਂ ਕਿਸਾਨੀ ਮੋਰਚੇ ਤੇ ਪੈਣ ਵਾਲੇ ਪ੍ਰਭਾਵਾਂ ਤੋਂ ਜਾਣੂੰ ਕਰਵਾਇਆ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All