ਪੱਤਰ ਪ੍ੇਰਕ
ਰਾਏਕੋਟ, 11 ਦਸੰਬਰ
ਟੈਕਨੀਕਲ ਸਰਵਿਸਿਜ਼ ਯੂਨੀਅਨ ਸਬਅਰਬਨ ਸਰਕਲ ਲੁਧਿਆਣਾ ਵੱਲੋਂ ਸੂਬਾ ਦਫ਼ਤਰੀ ਸਕੱਤਰ ਇਕਬਾਲ ਸਿੰਘ ਦੀ ਅਗਵਾਈ ਹੇਠ ਰਾਏਕੋਟ ਵਿਖੇ ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਮੈਂਬਰ ਰਾਹੀਂ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਸੌਂਪਿਆ ਗਿਆ। ਇਸ ਵਫਦ ਵਿੱਚ ਸਰਕਲ ਸਹਾਇਕ ਸਕੱਤਰ ਪਰਵਿੰਦਰ ਸਿੰਘ, ਹਰਮੇਲ ਸਿੰਘ, ਜਗਮਿੰਦਰ ਸਿੰਘ, ਸਰਬਜੀਤ ਸਿੰਘ, ਸਿਕੰਦਰ ਸਿੰਘ, ਮੰਡਲ ਦਾਖਾ ਦੇ ਪ੍ਰਧਾਨ ਜਗਤਾਰ ਸਿੰਘ, ਪਾਲ ਸਿੰਘ ਗਹੌਰ, ਬਲਵੀਰ ਸਿੰਘ ਭੋਲਾ, ਤੋਂ ਇਲਾਵਾ ਸਰਗਰਮ ਮੈਂਬਰ ਸ਼ਾਮਲ ਹੋਏ। ਆਗੂਆਂ ਨੇ ਮੰਗ ਕੀਤੀ ਕਿ ਜਥੇਬੰਦੀ ਵੱਲੋਂ ਪੇਅ ਸਕੇਲਾਂ ਸਬੰਧੀ ਪੇਸ਼ ਕੀਤੇ ਖਰੜੇ ਅਨੁਸਾਰ ਦੋ ਧਿਰੀ ਗੱਲਬਾਤ ਰਾਹੀਂ ਬਿਜਲੀ ਕਾਮਿਆਂ ਦੇ ਤਨਖਾਹ ਸਕੇਲਾਂ ਅਤੇ ਭੱਤਿਆਂ ਵਿੱਚ ਸੁਧਾਈ ਕੀਤੀ ਜਾਵ ਅਤੇ ਰਿਟਾਇਰੀ ਆਗੂਆਂ ਦੀਆਂ ਪੈਨਸ਼ਨਾਂ ਕੀਤੀ ਕਟੌਤੀ ਦਾ ਫੈਸਲਾ ਵਾਪਸ ਲਿਆ ਜਾਵੇ। ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਕਰਨਾ ਬੰਦ ਕੀਤਾ ਜਾਵੇ ਅਤੇ ਹਰ ਤਰ੍ਹਾਂ ਦੇ ਕੱਚੇ ਕਾਮਿਆਂ ਨੂੰ ਪੱਕਾ ਕੀਤਾ ਜਾਵੇ, ਨਵੇਂ ਭਰਤੀ ਕੀਤੇ ਕਾਮਿਆਂ ਅਤੇ ਸੇਵਾ ਮੁਕਤ ਕਰਮਚਾਰੀਆਂ ਨੂੰ ਬਿਜਲੀ ਯੂਨਿਟਾਂ ਵਿੱਚ ਛੋਟ ਦਿੱਤੀ ਜਾਵੇ। ਉਪਰੋਕਤ ਮੁਲਾਜ਼ਮ ਮਸਲੇ ਹੱਲ ਨਾ ਹੋਏ ਤਾਂ ਜੰਥੇਬਦੀ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ ਅਤੇ 15 ਦਸੰਬਰ ਨੂੰ ਮੋਰਿੰਡਾ ਵਿੱਚ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਕੀਤਾ ਜਾਵੇਗਾ। ਇਸ ਮੌਕੇ ਮੈਂਬਰ ਪਾਰਲੀਮੈਂਟ ਵੱਲੋਂ ਆਗੂਆਂ ਨੂੰ ਮਸਲੇ ਹੱਲ ਕਰਵਾਉਣ ਦਾ ਭਰੋਸਾ ਦਿੱਤਾ ਗਿਆ।