ਪੱਤਰ ਪ੍ਰੇਰਕ
ਪਾਇਲ, 20 ਮਈ
ਗੁਰਦੁਆਰਾ ਸ੍ਰੀ ਹਰਗੋਬਿੰਦਪੁਰਾ ਸਾਹਿਬ ਜਰਗ ਵਿੱਚ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੇ ਪੁੱਜਣ ’ਤੇ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਪਿੰਡ ਜਰਗ ਵਿੱਚ 2018 ਤੋਂ ਬੰਦ ਪਏ ‘ਸੇਵਾ ਕੇਂਦਰ’ ਨੂੰ ਮੁੜ ਚਾਲੂ ਕਰਵਾਉਣ, ਖਸਤਾ ਹਾਲਤ ਹੋ ਚੁੱਕੇ ਗਰੀਬ ਵਰਗ ਦੇ ਘਰਾਂ ਦੀ ਉਸਾਰੀ ਲਈ ਵਿਸ਼ੇਸ਼ ਗਰਾਂਟ, ਜੌੜੇ ਪੁਲ ਤੋਂ ਪਾਇਲ ਨੂੰ ਜਾਂਦੀਆਂ ਸਰਕਾਰੀ ਬੱਸਾਂ ਦੇ ਬੰਦ ਪਏ ਰੂਟਾਂ ਨੂੰ ਮੁੜ ਚਾਲੂ ਚਲਾਉਣ, ਸਵੇਰੇ 7.55 ਤੋਂ 10.30 ਤੱਕ ਖੰਨੇ ਨੂੰ ਜਾਣ ਵਾਲੀਆਂ ਸਰਕਾਰੀ ਬੱਸਾਂ ਚਲਾਉਣ, ਸਰਕਾਰੀ ‘ਉੱਪ ਸਿਹਤ ਕੇਂਦਰ ਜਰਗ’ ਵਿੱਚ ਪੱਕੇ ਤੌਰ ’ਤੇ 24 ਘੰਟੇ ਲਈ ਡਾਕਟਰ ਨਿਯੁਕਤ ਕਰਨ ਆਦਿ ਮੰਗਾਂ ਸਬੰਧੀ ਵਿਧਾਇਕ ਨੂੰ ਮੰਗ ਪੱਤਰ ਦਿੱਤਾ ਗਿਆ। ਵਿਧਾਇਕ ਗਿਆਸਪੁਰਾ ਨੇ ਕਿਹਾ ਕਿ ਮੰਗਾਂ ਦਾ ਜਲਦੀ ਹੱਲ ਕੱਢਿਆ ਜਾਵੇਗਾ। ਇਸ ਮੌਕੇ ਨਵਜੋਤ ਸਿੰਘ ਜਰਗ, ਪੀਏ ਮਨਜੀਤ ਸਿੰਘ, ਅਵਿਨਾਸ਼ਪ੍ਰੀਤ ਸਿੰਘ ਜੱਲ੍ਹਾ, ਪ੍ਰਗਟ ਸਿੰਘ ਸਿਆੜ, ਕਰਨ ਸਿਹੌੜਾ, ਸਰਬਜੀਤ ਸਿੰਘ ਮੰਡੇਰ ਸਾਬਕਾ ਪੰਚ, ਸ਼ਾਹਨਿਵਾਜ਼ ਖਾਂ ਬਿੱਲੀ ਹਾਜ਼ਰ ਸਨ।