ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਕੀਟ ਗਿੱਲ ਰੋਡ ਦੇ ਸਮੂਹ ਦੁਕਾਨਦਾਰਾਂ ਨੇ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਸਲੂਜਾ ਦੀ ਅਗਵਾਈ ਹੇਠ ਸ਼ਹੀਦ ਸਰਾਭਾ ਦਾ ਜਨਮ ਦਿਨ ਮਨਾਇਆ। ਇਸ ਮੌਕੇ ਸ੍ਰੀ ਸਲੂਜਾ ਨੇ ਕਿਹਾ ਕਿ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਹੀ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਅਤੇ ਸਾਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਦੱਸੇ ਮਾਰਗ ਤੇ ਚੱਲਣ ਦਾ ਪ੍ਰਣ ਲੈਣਾ ਚਾਹੀਦਾ ਹੈ। ਇਸ ਮੌਕੇ ਨਗਰ ਨਿਗਮ ਦੇ ਕਮਿਸ਼ਨਰ ਅਤੇ ਮੇਅਰ ਤੋਂ ਮੰਗ ਕੀਤੀ ਗਈ ਕਿ ਸ਼ਹੀਦ ਦੇ ਨਾਮ ’ਤੇ ਬਣੀ ਇਸ ਮਾਰਕੀਟ ਵਿੱਚ ਕਿਸੇ ਢੁਕਵੀ ਥਾਂ ’ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਬੁੱਤ ਲਗਾਇਆ ਜਾਵੇ। ਇਸ ਮੌਕੇ ਰਾਜਿੰਦਰ ਸਿੰਘ ਡੰਗ, ਜਤਿੰਦਰ ਸਿੰਘ ਬੌਬੀ, ਤਰਨਜੀਤ ਸਿੰਘ ਖੁਰਾਣਾ, ਅਸ਼ਵਨੀ ਮਲਹੋਤਰਾ, ਜਰਨੈਲ ਸਿੰਘ ਬੰਟੂ, ਪ੍ਰਿਤਪਾਲ ਸਿੰਘ ਡੰਗ, ਰਮੇਸ਼ ਕੁਮਾਰ ਮੇਸ਼ੀ, ਦਮਨਦੀਪ ਸਿੰਘ ਸਲੂਜਾ, ਹਰਕਮਲ ਸਿੰਘ, ਜਸਵਿੰਦਰ ਸਿੰਘ ਲਾਡੀ ਸਮੇਤ ਕਈ ਦੁਕਾਨਦਾਰ ਹਾਜ਼ਰ ਸਨ।