ਖੇਤਰੀ ਪ੍ਰਤੀਨਿਧ
ਲੁਧਿਆਣਾ , 2 ਫਰਵਰੀ
ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੀ ਇਥੇ ਹੋਈ ਮੀਟਿੰਗ ’ਚ ਕੇਂਦਰ ਬਜਟ ਨੂੰ ਸਿੱਖਿਆ ਖੇਤਰ ਲਈ ਨਾ ਕਾਫੀ ਦੱਸਿਆ ਹੈ। ਯੂਨੀਅਨ ਆਗੂਆਂ ਨੇ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾ ਰਾਮਨ ਵੱਲੋਂ ਕੱਲ੍ਹ ਸਦਨ ਵਿਚ 39.45 ਲੱਖ ਕਰੋੜ ਦੇ ਬਜਟ ਵਿੱਚ ਦੇਸ਼ ਦੀ ਸਿੱਖਿਆ ਲਈ ਕੇਵਲ 1.4 ਲੱਖ ਕਰੋੜ ਰੁਪਏ ਰੱਖੇ ਗਏ ਹਨ, ਜੋ ਕਿ ਦੇਸ਼ ਦੇ ਸਾਲਾਨਾ ਬਜਟ ਦਾ 2.5 ਫ਼ੀਸਦ ਹਿੱਸਾ ਹੀ ਬਣਦਾ ਹੈ। ਜਥੇਬੰਦੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਸਮੁੱਚੇ ਸਦਨ ਤੋਂ ਮੰਗ ਕੀਤੀ ਹੈ ਕਿ ਕੇਂਦਰ ਸਰਕਾਰ ਬਜਟ ਦਾ 10 ਫੀਸਦੀ ਹਿੱਸਾ ਸਿੱਖਿਆ ਲਈ ਰਾਖਵਾਂ ਰੱਖੇ।